ਸੇਖੋਵਾਲ ਦੀ ਸਰਪੰਚ ਨੂੰ ਦੇਰ ਰਾਤ ਘਰ 'ਚੋਂ ਜਬਰੀ ਚੁੱਕਿਆ, ਲੈ ਗਏ ਰਜਿਸਟਰੀ ਕਰਵਾਉਣ

Friday, Jul 31, 2020 - 01:24 PM (IST)

ਸੇਖੋਵਾਲ ਦੀ ਸਰਪੰਚ ਨੂੰ ਦੇਰ ਰਾਤ ਘਰ 'ਚੋਂ ਜਬਰੀ ਚੁੱਕਿਆ, ਲੈ ਗਏ ਰਜਿਸਟਰੀ ਕਰਵਾਉਣ

ਮਾਛੀਵਾੜਾ ਸਾਹਿਬ (ਟੱਕਰ): ਮੱਤੇਵਾੜਾ ਕੋਲ ਇੰਡਸਟ੍ਰੀਅਲ ਹਬ ਬਣਾਉਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਇਸ ਕੜੀ 'ਚ ਪਿੰਡ ਸੇਖੋਵਾਲ ਅਧੀਨ ਆਉਂਦੀ ਤਕਰੀਬਨ 400 ਏਕੜ ਜ਼ਮੀਨ ਨੂੰ ਇਕਵਾਇਰ ਕਰਨ ਦੇ ਟੀਚੇ ਨਾਲ ਪ੍ਰਸ਼ਾਸਨ ਨੇ ਦੇਰ ਰਾਤ ਸੇਖੋਵਾਲ ਦੀ ਮਹਿਲਾ ਸਰਪੰਚ ਅਮਰੀਕ ਕੌਰ ਨੂੰ ਜ਼ਬਰਦਸਤ ਚੁੱਕ ਲਿਆ। ਮਹਿਲਾ ਸਰਪੰਚ ਨੂੰ ਕੂੰਮਕਲਾਂ ਤਹਿਸੀਲ ਦਫਤਰ ਲਿਜਾਇਆ ਗਿਆ, ਜਿੱਥੇ ਜ਼ਬਰਦਸਤੀ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸਦਾ ਪਤਾ ਲੱਗਦੇ ਹੀ ਪਿੰਡ ਦੇ ਲੋਕਾਂ, ਲੋਕ ਸੰਘਰਸ਼ ਕਮੇਟੀ, ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਤਹਿਸੀਲ ਦਫਤਰ ਤੇ ਪੁਲਸ ਥਾਣੇ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਹੀ ਭੈਣ ਨੂੰ ਮਿਲ ਕੇ ਪਰਤ ਰਹੇ ਭਰਾ ਨਾਲ ਵਾਪਰਿਆ ਭਾਣਾ

ਲੋਕਾਂ ਦੀ ਭੀੜ ਨੂੰ ਵੱਧਦਾ ਦੇਖ ਮਹਿਲਾ ਸਰਪੰਚ ਨੂੰ ਆਜ਼ਾਦ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਗੁਰਮੀਤ ਸਿੰਘ, ਲੋਕ ਸੰਘਰਸ਼ ਕਮੇਟੀ ਦੇ ਨੇਤਾ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰਾਤ ਤਕਰਬੀਨ 8 ਵਜੇ ਸੇਖੋਵਾਲ ਦੀ ਮਹਿਲਾ ਸਰਪੰਚ ਅਮਰੀਕ ਕੌਰ ਨੇ ਨਾਇਬ ਤਹਿਸੀਲਦਾਰ, ਬੀ. ਡੀ. ਪੀ. ਓ. ਤੇ ਪੁਲਸ ਦੀ ਟੀਮ ਜ਼ਬਰਦਸਤੀ ਕੂੰਮਕਲਾਂ ਤਹਿਸੀਲ ਦਫਤਰ ਲੈ ਆਈ। ਉਸ ਤੋਂ ਜ਼ਬਰਦਸਤੀ ਕਾਗਜ਼ਾਂ 'ਤੇ ਸਾਈਨ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ

ਲੋਕਾਂ ਨੇ ਕਿਹਾ ਕਿ ਦੇਰ ਰਾਤ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਹੁਣ ਕੱਲ੍ਹ ਰਜਿਸਟਰੀ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾ ਮੌਕੇ 'ਤੇ ਪਹੁੰਚਣਗੇ। ਜੇਕਰ ਲੋੜ ਪਈ ਤਾਂ ਸੰਘਰਸ਼ ਕੀਤਾ ਜਾਵੇਗਾ। ਲੋਕਾਂ ਨੇ ਦੱਸਿਆ ਕਿ ਜਦੋਂ ਪੰਚਾਇਤ ਨੇ ਮਤਾ ਪਾਸ ਕਰ ਕੇ ਸਰਕਾਰ ਨੂੰ ਭੇਜ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸੇਖੋਵਾਲ ਪਿੰਡ ਕੋਲ ਮੱਤੇਵਾਲ ਦੇ ਜੰਗਲ ਹਨ ਤੇ ਦੂਜੇ ਪਾਸੇ ਸਤਲੁਜ ਦਰਿਆ ਹੈ, ਜੇਕਰ ਇੰਡਸਟ੍ਰੀਅਲ ਪਾਰਕ ਬਣਿਆ ਤਾਂ ਹਰਿਆਲੀ ਨੂੰ ਖਤਰਾ ਪੈਦਾ ਹੋ ਜਾਵੇਗਾ ਤੇ ਫਿਰ ਸਰਕਾਰ ਕਿਉਂ ਧੱਕੇਸ਼ਾਹੀ ਕਰ ਰਹੀ ਹੈ।


author

Shyna

Content Editor

Related News