ਛੇੜਛਾੜ ਤੋਂ ਤੰਗ ਆ ਕੇ ਸਰਪੰਚ ਦੀ 16 ਸਾਲਾ ਧੀ ਨੇ ਗਲ਼ ਲਾਈ ਮੌਤ, ਪਿੰਡ 'ਚ ਪਸਰਿਆ ਸੋਗ
Friday, Dec 08, 2023 - 02:37 PM (IST)

ਮਾਲੇਰਕੋਟਲਾ (ਜ.ਬ.)- ਪਿੰਡ ਬਰਕਤਪੁਰਾ ਦੇ ਸਰਪੰਚ ਦੀ 16 ਸਾਲਾ ਨਾਬਾਲਿਗ ਧੀ ਨੇ ਰਸਤੇ ’ਚ ਇਕ ਮੁੰਡੇ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਛੇੜਛਾੜ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਤਿੰਨ ਦਿਨ ਵੱਖ-ਵੱਖ ਹਸਪਤਾਲਾਂ ’ਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਰਹੀ ਪੀੜਤ ਕੁੜੀ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਮ੍ਰਿਤਕ ਕੁੜੀ ਸਾਨੀਆ ਦੇ ਪਿਤਾ ਅਤੇ ਪਿੰਡ ਬਰਕਤਪੁਰਾ ਦੀ ਸਰਪੰਚ ਦੇ ਪਤੀ ਮੁਸ਼ਤਾਕ ਮੁਹੰਮਦ ਵੱਲੋਂ ਪੁਲਸ ਕੋਲ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਫੋਕਲ ਪੁਆਂਇਟਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵਿਸ਼ੇਸ਼ ਯੋਜਨਾ, 1150 ਕਰੋੜ ਨਾਲ ਬਦਲੇਗੀ ਨੁਹਾਰ
ਮੁਸ਼ਤਾਕ ਮੁਹੰਮਦ ਮੁਤਾਬਕ ਉਨ੍ਹਾਂ ਦੇ ਪਿੰਡ ਦਾ ਹੀ ਇਕ ਮੁੰਡਾ ਇਨ੍ਹਾਂ ਦੀ ਕੁੜੀ ਨੂੰ ਰਸਤੇ ’ਚ ਲਗਾਤਾਰ ਘੇਰ ਕੇ ਛੇੜਛਾੜ ਕਰਦਾ ਆ ਰਿਹਾ ਸੀ। ਉਨ੍ਹਾਂ ਆਪਣੀ ਇੱਜ਼ਤ ਦਾ ਖਿਆਲ ਰੱਖਦਿਆਂ ਮੁੰਡੇ ਦੇ ਪਿਤਾ ਫਰਿਆਦ ਅਲੀ ਅਤੇ ਪਰਿਵਾਰ ਨੂੰ ਕਈ ਵਾਰ ਘਰ ਜਾ ਕੇ ਉਲਾਂਭਾ ਵੀ ਦਿੱਤਾ ਪਰ ਉਹ ਮੁੰਡਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।
ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਉੱਜੜਿਆ ਪਰਿਵਾਰ, ਪਤਨੀ ਨੇ ਲਾਈਵ ਹੋ ਕੇ ਗਲ ਲਾਈ ਮੌਤ
ਤਿੰਨ-ਚਾਰ ਦਿਨ ਪਹਿਲਾਂ ਮੁੰਡੇ ਨੇ ਰਸਤੇ ’ਚ ਜਾਂਦਿਆਂ ਉਨ੍ਹਾਂ ਦੀ ਧੀ ਨੂੰ ਘੇਰ ਲਿਆ ਅਤੇ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਸ਼ਤਾਕ ਮੁਹੰਮਦ ਨੇ ਦੱਸਿਆ ਕਿ ਇਸ ਮੁੰਡੇ ਦੀਆਂ ਹਰਕਤਾਂ ਤੋਂ ਤੰਗ ਆ ਕੇ ਕੁੜੀ ਨੇ 2 ਦਸੰਬਰ ਨੂੰ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਨੂੰ ਲੈ ਕੇ ਪਿੰਡ 'ਚ ਸੋਗ ਪਰਸ ਗਿਆ ਹੈ। ਥਾਣਾ ਸੰਦੌੜ ਦੇ ਮੁੱਖ ਅਫ਼ਸਰ ਇੰਸ. ਗਗਨਦੀਪ ਸਿੰਘ ਮੁਤਾਬਕ ਮੁਲਜ਼ਮ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੁੰਡਾ ਵੀ ਨਾਬਾਲਿਗ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8