ਵਿਆਹ ਸਮਾਗਮ ''ਚ ਸਰਪੰਚ ਨੂੰ ਹਵਾਈ ਫਾਇਰ ਕਰਨਾ ਪੈ ਗਿਆ ਮਹਿੰਗਾ, ਪੜ੍ਹੋ ਖ਼ਬਰ
Friday, Mar 28, 2025 - 04:17 PM (IST)

ਬਟਾਲਾ(ਗੋਰਾਇਆ): ਬਟਾਲਾ ਦੇ ਇਕ ਪੈਲੇਸ ’ਚ ਵਿਆਹ ਸਮਾਗਮ ’ਚ ਸਰਪੰਚ ਨੂੰ ਭੰਗੜਾ ਪਾਉਂਦਿਆਂ ਹਵਾਈ ਫਾਇਰ ਕਰਨਾ ਅਤੇ ਹਥਿਆਰ ਲਹਿਰਾਉਣਾ ਮਹਿੰਗਾ ਪੈ ਗਿਆ ਹੈ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵਿਆਹ ਸਮਾਗਮ ਵਿਚ ਹਵਾਈ ਫਾਇਰ ਕਰਨ ਵਾਲੇ ਸਰਪੰਚ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਪੁਰਾਣਾ ਬਾਈਪਾਸ ਸਥਿਤ ਇਕ ਪੈਲੇਸ ਵਿਚ ਬਰਾਤ ਆਈ ਹੈ ਅਤੇ ਮੁੰਡੇ ਪਰਿਵਾਰ ਵਲੋਂ ਉਮ ਪ੍ਰਕਾਸ਼ ਸਰਪੰਚ ਵਾਸੀ ਕਿਲਾ ਲਾਲ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਾਮਿਲ ਹੋਇਆ ਹੈ ਅਤੇ ਸਰਪੰਚ ਨੇ ਬਰਾਤ ’ਚ ਸਾਕ ਸਬੰਧੀਆਂ ਦੇ ਨਾਲ ਭੰਗੜਾ ਪਾਉਂਦੇ ਸਮੇਂ ਆਪਣੇ ਪਿਸਤੌਲ ਨਾਲ ਹਵਾਈ ਫਾਇਰ ਕੀਤਾ, ਜਿਸ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਮੈਰਿਜ ਪੈਲੇਸਾਂ ਵਿਚ ਹਥਿਆਰ ਲਿਜਾਣ ਅਤੇ ਫਾਇਰ ਕਰਨ ਸਬੰਧੀ ਮਨਾਈ ਹੈ, ਜਿਸ ਦੀ ਮੌਜੂਦਾ ਸਰਪੰਚ ਨੇ ਸ਼ਰੇਆਮ ਉਲੰਘਣਾ ਕੀਤੀ ਹੈ। ਐੱਸ.ਆਈ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਉਕਤ ਸਰਪੰਚ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਨਾਲ ਮੁੰਡੇ ਦਾ ਕਤਲ
ਦੱਸਣ ਯੋਗ ਹੈ ਕਿ ਪਿਛਲੇ ਸਮੇਂ ’ਚ ਮੈਰਿਜ ਪੈਲੇਸਾਂ ’ਚ ਖੁਸ਼ੀ ਮਨਾਉਂਦੇ ਗੋਲੀ ਲੱਗਣ ਨਾਲ ਕਈ ਘਟਨਾਵਾਂ ਵਾਪਰੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲੇਸਾਂ ’ਚ ਗੋਲੀਆਂ ਚਲਾਉਣੀਆਂ ਅਤੇ ਹਥਿਆਰਾਂ ਦੀ ਨੁਮਾਇਸ ਕਰਨ ਦੀ ਸਖ਼ਤ ਮਨਾਈ ਕੀਤੀ ਹੋਈ ਹੈ।
ਇਹ ਵੀ ਪੜ੍ਹੋ- ਹਾਏ ਓ ਰੱਬਾ! ਨਹੀਂ ਦੇਖ ਹੁੰਦਾ ਪਰਿਵਾਰ 'ਤੇ ਟੁੱਟਿਆ ਕਹਿਰ, ਜਹਾਨੋਂ ਤੁਰ ਗਏ ਭੈਣ-ਭਰਾ ਮਗਰੋਂ ਹੁਣ ਇਕ ਹੋਰ ਭੈਣ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8