ਡੋਲੀ ਲਿਆ ਰਹੇ ਲਾੜੇ ਨੇ ਲਗਾਏ ਪਿੰਡ 'ਚ ਬੂਟੇ

02/15/2018 6:41:43 PM

ਕਪੂਰਥਲਾ— ਸੁਲਤਾਨਪੁਰ ਲੋਧੀ ਨੇੜੇ ਪੈਂਦਾ ਪਿੰਡ ਸਰਾਏ ਜੱਟਾਂ ਇਕ ਅਜਿਹਾ ਪਿੰਡ ਹੈ, ਜਿੱਥੇ ਆਯੋਜਨਾਂ ਦੌਰਾਨ ਕੋਈ ਵੀ ਪਟਾਕੇ ਨਹੀਂ ਚਲਾਏ ਜਾਂਦੇ ਹਨ। ਮਕਸਦ ਇਹ ਹੈ ਕਿ ਵਾਤਾਵਰਣ ਦੇ ਪ੍ਰਤੀ ਲੋਕ ਜਾਗਰੂਕ ਹੋਣ। ਇਸੇ ਕਰਕੇ ਯੁਵਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਵੱਲੋਂ ਵਿਆਹ ਕਰਵਾ ਕੇ ਸਰਾਏ ਜੱਟਾਂ 'ਚ ਪਹੁੰਚਣ 'ਤੇ ਘਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿਆਹ ਨੂੰ ਯਾਦਗਾਰ ਬਣਾਉਂਦੇ ਹੋਏ ਪਿੰਡ 'ਚ ਪਤਨੀ ਦੇ ਨਾਲ ਬੂਟੇ ਲਗਾਏ। ਚਰਨਜੀਤ ਸਿੰਘ ਢਿੱਲੋਂ ਦਾ ਮਕਸਦ ਪਿੰਡ ਨੂੰ ਹਰਿਆ-ਭਰਿਆ ਬਣਾਉਣਾ ਹੈ। 
ਢਿੱਲੋਂ ਨੇ ਕਿਹਾ ਕਿ ਉਹ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਿਖਾਏ ਰਸਤੇ 'ਤੇ ਚੱਲ ਰਹੇ ਹਨ। ਇਸ ਨਵੀਂ ਪਰੰਪਰਾ ਦੇ ਲਈ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਨਵੇਂ ਵਿਆਹੁਤਾ ਜੋੜੇ ਨੂੰ ਵਧਾਈ ਦਿੱਤੀ। ਸਰਪੰਚ ਢਿੱਲੋਂ ਦਾ ਵਿਆਹ ਅੰਮ੍ਰਿਤਸਰ ਦੀ ਕੋਮਲਪ੍ਰੀਤ ਨਾਲ ਹੋਇਆ ਹੈ। ਵਿਆਹ 'ਚ ਖਾਸ ਗੱਲ ਇਹ ਰਹੀ ਕਿ ਆਏ ਮਹਿਮਾਨਾਂ ਨੂੰ ਬੂਟੇ ਦਿੱਤੇ ਗਏ। ਕਮਲਪ੍ਰੀਤ ਕਹਿੰਦੀ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਵਿਆਹ ਮੌਕੇ ਪਰਿਵਾਰ ਨੂੰ ਹਰਿਆਲੀ ਨਿਸ਼ਾਨੀ ਦੇ ਰੂਪ 'ਚ ਦਿੱਤੀ।  


Related News