ਸਰਪੰਚੀ ਚੋਣਾਂ ਦੀ ਰੰਜ਼ਿਸ ਕੱਢਣ ਲਈ ਘਰ 'ਚ ਵੜ੍ਹ ਕੇ ਕੀਤਾ ਜਾਨਲੇਵਾ ਹਮਲਾ

07/20/2020 5:16:16 PM

ਜਲਾਲਾਬਾਦ (ਜਤਿੰਦਰ, ਨਿਖੰਜ) - ਥਾਣਾ ਸਦਰ ਜਲਾਲਾਬਾਦ ਦੀ ਹਦੂਦ ਅਧੀਨ ਪੈਂਦੇ ਪਿੰਡ ਚੱਕ ਸੋਹਣਾ ਸਾਂਦੜ ਵਿਖੇ ਬੀਤੇ ਦਿਨੀਂ ਸਰਪੰਚੀ ਚੋਣਾਂ ਦੀ ਰੰਜਿਸ਼ ਕੱਢਣ ਲਈ ਵਿਰੋਧੀ ਧਿਰ ਵੱਲੋਂ ਮੌਜੂਦਾ ਮਹਿਲਾ ਸਰਪੰਚ ਦੇ ਘਰ ਜ਼ਬਰਦਸਤੀ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ’ਚ ਦਾਖਲ ਹੋ ਵਿਰੋਧੀ ਧਿਰ ਦੇ ਲੋਕਾਂ ਨੇ ਬਜ਼ੁਰਗ ਔਰਤ 'ਤੇ ਜਾਨਲੇਵਾ ਹਮਲਾ ਕਰਕੇ ਘਰ ਦੀ ਭੰਨਤੋੜ ਕਰ ਦਿੱਤੀ। ਇਸ ਘਟਨਾਂ ਤੋਂ ਬਾਅਦ ਮਹਿਲਾ ਬਜ਼ੁਰਗ ਔਰਤ ਨੂੰ ਜ਼ਖ਼ਮੀ ਹਾਲਤ 'ਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’

ਜਾਣਕਾਰੀ ਦਿੰਦਿਆਂ ਹਸਪਤਾਲ 'ਚ ਜ਼ੇਰੇ ਇਲਾਜ ਪਿਆਰੋ ਬਾਈ ਪਤਨੀ ਬਲਵੀਰ ਸਿੰਘ ਚੱਕ ਸੋਹਣਾ ਸਾਂਦੜ ਨੇ ਦੱਸਿਆ ਕਿ 19 ਜੁਲਾਈ ਦੀ ਦੁਪਹਿਰ ਨੂੰ 11.30 ਵਜੇ ਘਰ ਮੌਜੂਦ ਸੀ। ਉਸਦੇ ਨੂੰਹ ਦੇ ਮੁਕਾਬਾਲੇ ਸਰਪੰਚੀ ਦੀ ਚੋਣ ਲੜਨ ਵਾਲੇ 3 ਵਿਅਕਤੀ ਪੰਚਾਇਤ ਚੋਣਾਂ ਦੀ ਰੰਜ਼ਿਸ ਕੱਢਣ ਦੇ ਲਈ  ਉਸਦੀ ਨੂੰਹ ਅਤੇ ਪੁੱਤਰ ਨੂੰ ਜਾਨੋ ਮਾਰਨ ਦੀ ਨਿਯਤ ਨਾਲ ਸਾਡੇ ਘਰ ਆ ਗਏ ਅਤੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। 

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਜ਼ਖ਼ਮੀ ਨੇ ਕਿਹਾ ਕਿ ਬਚਾਅ ਦੀ ਗੱਲ ਇਹ ਰਹੀ ਕਿ ਉਸਦਾ ਪੁੱਤਰ ਅਤੇ ਨੂੰਹ ਘਰ 'ਚ ਮੌਜੂਦ ਸਨ। ਪਰ ਉਸਨੇ ਅਜਿਹਾ ਕਰਨ ਵਾਲੇ ਵਿਅਕਤੀਆਂ ਦਾ ਵਿਰੋਧ ਜਤਾਇਆ ਤਾਂ ਉਸਦੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕਰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ 'ਚ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ  ਭਰਤੀ ਕਰਵਾਇਆ। 

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ  ਥਾਣਾ ਸਦਰ ਜਲਾਲਾਬਾਦ ਦੇ ਤਫਤੀਸ਼ੀ ਅਧਿਕਾਰੀ  ਏ.ਐਸ.ਆਈ ਮਲੂਕ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਔਰਤ ਪਿਆਰੋ ਬਾਈ ਪਤਨੀ ਬਲਵੀਰ ਸਿੰਘ ਵਾਸੀ ਚੱਕ ਸੋਹਣਾ ਸਾਂਦੜ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਦੇਸਾ ਸਿੰਘ ਮੇਰੀ ਨੂੰਹ ਦੇ ਮੁਕਾਬਲੇ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ, ਜੋ ਹਾਰ ਦੇ ਕਾਰਨ ਉਨ੍ਹਾਂ ਨਾਲ ਅਕਸਰ ਪੁਰਾਣੀ ਰੰਜਿਸ਼ ਰੱਖਦਾ ਆ ਰਿਹਾਹੈ। ਬੀਤੇ ਦਿਨੀਂ ਵੀ ਰੰਜਿਸ਼ ਕੱਢਣ ਲਈ ਉਨ੍ਹਾਂ ਘਰ ਮਹਿੰਦਰ ਸਿੰਘ ਪੁੱਤਰ ਫੌਜਾ ਸਿੰਘ ਅਤੇ ਪੂਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਚੱਕ ਸੋਹਣਾ ਸਾਂਦੜ ਹਥਿਆਰਾ ਨਾਲ ਲੈਸ ਹੋ ਕੇ ਆ ਗਏ ਅਤੇ ਉਸਦੇ ਸੱਟਾ ਮਾਰੀਆਂ ਹਨ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਤਫਤੀਸ਼ੀ ਅਧਿਕਾਰੀ ਨੇ ਕਿਹਾ ਕਿ ਜ਼ਖਮੀ ਔਰਤ ਦੇ ਬਿਆਨਾਂ 'ਤੇ 3 ਵਿਅਕਤੀਆਂ ਖਿਲਾਫ ਆਈ ਪੀ.ਸੀ ਦੀ ਧਾਰਾ 452 , 323, 34 ਦੇ ਤਹਿਤ ਮਾਮਲਾ ਦਰਜ ਕਰ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


rajwinder kaur

Content Editor

Related News