ਸਾਬਕਾ ਸਰਪੰਚ ਦੇ ਘਰ 'ਤੇ ਫਾਈਰਿੰਗ

Tuesday, Jan 01, 2019 - 03:18 PM (IST)

ਸਾਬਕਾ ਸਰਪੰਚ ਦੇ ਘਰ 'ਤੇ ਫਾਈਰਿੰਗ

ਬਟਾਲਾ (ਬੇਰੀ)— ਪਿੰਡ ਸ਼ਾਹਬਾਦ 'ਚ ਸਾਬਕਾ ਸਰਪੰਚ ਦੇ ਘਰ ਅਤੇ ਕਾਰ 'ਤੇ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਸ਼ਾਹਬਾਦ ਦੇ ਸਾਬਕਾ ਸਰਪੰਚ ਗੁਰਦਾਸ ਸਿੰਘ ਪੁੱਤਰ ਬੇਗੂਮਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਲੁੱਕ ਕੇ ਜਾਨ ਬਚਾਈ ਗਈ। ਹਮਲਾਵਰਾਂ ਵਲੋਂ ਤਕਰੀਬਨ 9 ਰਾਊਂਡ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਕਰੀਬ 5 ਗੋਲੀਆਂ ਘਰ ਦੇ ਮੇਨ ਗੇਟ 'ਤੇ ਲੱਗੀਆ। ਫਾਈਰਿੰਗ ਕਾਰਨ ਉਨ੍ਹਾਂ ਦਾ ਗੇਟ ਅਤੇ ਅੰਦਰ ਖੜ੍ਹੀਆਂ 2 ਕਾਰਾਂ ਨੁਕਸਾਨੀਆਂ ਗਈਆਂ। 

ਗੁਰਦਾਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਹਮਲਾਵਰਾਂ ਨੂੰ ਲੱਭ ਕੇ ਬਣਦੀ ਕਾਨੂੰਨੀ ਕਾਰਵਾਈ ਕਰੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਹਰਜੀਤ ਸਿੰਘ ਮੌਕੇ 'ਤੇ ਪਹੁੰਚੇ।ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਗੁਰਦੁਆਰੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਵੀ ਪੁਲਸ ਵਲੋ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News