ਗੋਲੀਆਂ ਮਾਰ ਕੇ ਸਰਪੰਚ ਬੀਬੀ ਦੇ ਪਤੀ ਦਾ ਕਤਲ

Thursday, Apr 01, 2021 - 04:36 PM (IST)

ਗੋਲੀਆਂ ਮਾਰ ਕੇ ਸਰਪੰਚ ਬੀਬੀ ਦੇ ਪਤੀ ਦਾ ਕਤਲ

ਭੁਲੱਥ (ਰਜਿੰਦਰ) : ਨੇੜਲੇ ਪਿੰਡ ਤਲਵੰਡੀ ਪੁਰਦਲ ਦੀ ਸਰਪੰਚ ਬੀਬੀ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਰੰਜਿਸ਼ ਦਾ ਦੱਸਿਆ ਗਿਆ ਹੈ ਪਰ ਹਾਲੇ ਤੱਕ ਅਧਿਕਾਰਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੱਸ ਦੇਈਏ ਕਿ ਕਿ ਥਾਣਾ ਭੁਲੱਥ ਅਧੀਨ ਪੈਂਦੇ ਪਿੰਡ ਤਲਵੰਡੀ ਪੁਰਦਲ ਦੀ ਸਰਪੰਚ ਬੀਬੀ ਇੰਦਰਜੀਤ ਕੌਰ ਦੇ ਪਤੀ ਰਣਦੀਪ ਸਿੰਘ ਉਰਫ ਗਗਨ (ਕਰੀਬ 32 ਸਾਲ) ਦਾ ਬੀਤੇ ਬੁੱਧਵਾਰ ਰਾਤ ਕਰੀਬ 9 ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਪਿੰਡ ਵਿਚ ਪਤਨੀ ਇੰਦਰਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਰਣਦੀਪ ਸਿੰਘ ਜਿਥੇ ਪਿੰਡ ਦੀ ਸਰਪੰਚੀ ਦੀਆਂ ਜਿੰਮੇਵਾਰੀਆਂ ਨਿਭਾਉਂਦਾ ਸੀ।

ਇਹ ਵੀ ਪੜ੍ਹੋ : ਕੇਂਦਰ ਵਲੋਂ ਪੰਜਾਬ ਸਰਕਾਰ ਦੀ ਆਲੋਚਨਾ ’ਤੇ ਭੜਕੇ ਕੈਪਟਨ, ਕੇਂਦਰ ਸਰਕਾਰ 'ਤੇ ਉਠਾਏ ਸਵਾਲ 

PunjabKesari

ਉਥੇ ਖੇਤੀਬਾੜੀ ਦੇ ਨਾਲ-ਨਾਲ ਨਡਾਲਾ ਵਿਖੇ ਖੇ਼ਤੀ ਸਟੋਰ ਵੀ ਚਲਾਉਂਦਾ ਸੀ। ਮ੍ਰਿਤਕ ਆਪਣੇ ਪਿਛੇ ਪਤਨੀ, ਇਕ 4 ਸਾਲਾ ਲੜਕਾ ਅਤੇ ਕਰੀਬ ਦੋ ਮਹੀਨਿਆਂ ਦੀ ਧੀ ਨੂੰ ਛੱਡ ਗਿਆ ਹੈ। ਦੂਜੇ ਪਾਸੇ ਪਿੰਡ ’ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪਿੰਡ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸੁਵਿਧਾ ਲਾਗੂ ਕਰਨ ਦੇ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News