ਆਪਸੀ ਲੜਾਈ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਪਤਨੀ

Sunday, Mar 21, 2021 - 07:44 PM (IST)

ਆਪਸੀ ਲੜਾਈ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਪਤਨੀ

ਸਰਦੂਲਗੜ੍ਹ (ਚੋਪੜਾ): ਸਥਾਨਕ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ ਦੇ ਸਾਹਮਣੇ ਰਹਿੰਦੇ ਪਰਿਵਾਰ ਵਿੱਚ ਬੀਤੀ ਰਾਤ ਹੋਈ ਆਪਸੀ ਲੜਾਈ ਝਗੜੇ ਵਿੱਚ ਪਤੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਮਨਪ੍ਰੀਤ ਕੌਰ 26 ਪਤਨੀ ਕੁਲਦੀਪ ਸਿੰਘ ਦੇ ਭਰਾ ਬੂਟਾ ਸਿੰਘ ਵਾਸੀ ਪੱਕਾ ਸ਼ਹੀਦਾ ਜ਼ਿਲ੍ਹਾ ਸਿਰਸਾ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਕੁਲਦੀਪ ਸਿੰਘ ਅਕਸਰ ਹੀ ਮਨਪ੍ਰੀਤ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਬੀਤੀ ਰਾਤ ਉਸ ਨੇ ਮੇਰੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: 2022 ’ਚ ਪੰਜਾਬ ’ਚ ‘ਆਪ’ ਨੂੰ ਜਿਤਾਓ, 2024 ’ਚ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ : ਬਲਜਿੰਦਰ ਕੌਰ

ਇਸ ਸਬੰਧੀ ਤਫਤੀਸ਼ ਅਫਸਰ ਸਬ-ਇੰਸਪੈਕਟਰ ਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੁਲਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਬਾਘਾਪੁਰਾਣਾ ’ਚ ‘ਆਪ’ ਦਾ ਕਿਸਾਨ ਮਹਾ-ਸੰਮੇਲਨ, ਕੈਪਟਨ ਤੇ ਅਕਾਲੀਆਂ ਨੂੰ ਰਗੜੇ


author

Shyna

Content Editor

Related News