ਬਾਦਲਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਵਾਲੇ ਨੂੰ ਕੈਪਟਨ ਲਾਉਂਦਾ ਖੂੰਜੇ : ਸਰਦਾਰਾ ਸਿੰਘ ਜੌਹਲ

08/04/2019 5:47:12 PM

ਜਲੰਧਰ : ਉੱਘੇ ਸਿਆਸਤਦਾਨ ਅਤੇ ਖੇਤੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਲਈ ਵੱਡਾ ਖਤਰਾ ਦੱਸਿਆ ਹੈ। ਸਰਦਾਰਾ ਸਿੰਘ ਜੌਹਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਸਟੇਟਸ 'ਚ ਕਿਹਾ ਕਿ 'ਚੋਣਾਂ ਸਮੇਂ ਮੈਂ ਲਿਖਿਆਂ ਸੀ ਕਿ ਜੇ ਸਰਦਾਰ ਬਾਦਲ ਨੂੰ ਹਰਾਉਣਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਤੋਂ ਨਹੀਂ ਲੜਨਾ ਚਾਹੀਦਾ ਸੀ ਅਤੇ ਸੁਖਬੀਰ ਬਾਦਲ ਨੂੰ ਹਰਾਉਣ ਲਈ ਰਵਨੀਤ ਬਿੱਟੂ ਨੂੰ ਜਲਾਲਾਬਾਦ ਨਹੀਂ ਭੇਜਣਾ ਚਾਹੀਦਾ ਸੀ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਨਾਰਾਜ਼ ਹੋ ਗਿਆ ਅਤੇ ਮੇਰੇ ਤੇ ਬੋਲਣਾ ਹੀ ਬੰਦ ਕਰ ਦਿੱਤਾ। 

ਜੌਹਲ ਨੇ ਅੱਗੇ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਨੇ ਫਰੈਂਡਲੀ ਮੈਚ ਦਾ ਸੱਚ ਬੋਲਿਆ ਤਾਂ ਉਸ ਨੂੰ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ। ਹੁਣ ਤਾਂ ਸਾਰੇ ਵਿਧਾਇਕ ਅਤੇ ਵਜ਼ੀਰ ਵੀ ਇਸ ਦੀ ਹਾਮੀ ਭਰ ਰਹੇ ਹਨ। ਉਹ ਵੀ ਇਸ ਦੇ ਸਾਹਮਣੇ। ਢੀਠਪੁਣੇ ਦੀ ਵੀ ਕੋਈ ਹੱਦ ਹੁੰਦੀ ਆ ਯਾਰੋ। ਕਾਂਗਰਸੀ ਵੀਰੋ, ਜੇ ਕਾਂਗਰਸ ਅਤੇ ਪੰਜਾਬ ਨੂੰ ਬਚਾਉਣਾ ਤਾਂ ਇਸ ਬੰਦੇ ਨੂੰ ਲਾਹੋ ਇਸ ਕੁਰਸੀ ਤੋਂ, ਨਹੀਂ ਤਾਂ ਇਹ ਮਿੱਟੀ ਵਿਚ ਰੋਲ ਦੇਵੇਗਾ ਪੰਜਾਬ ਨੂੰ ਵੀ ਤੇ ਕਾਂਗਰਸ ਨੂੰ ਵੀ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਮੰਤਰੀਆਂ ਅਤੇ ਵਿਧਾਇਕਾਂ ਨੇ ਬੇਅਦਬੀ ਕਾਂਡ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ ਸੀ। ਜ਼ਿਆਦਾਤਰ ਨੇ ਇਹ ਮੰਗ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜੋ, ਬਾਦਲਾਂ 'ਤੇ ਕਾਰਵਾਈ ਕਰੋ। ਵਿਧਾਇਕਾਂ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇੰਨੀ ਜਲਦਬਾਜ਼ੀ ਨਾ ਕਰੋ, ਸਬਰ ਰੱਖੋ। ਕਾਨੂੰਨੀ ਰੂਪ ਨਾਲ ਕਾਰਵਾਈ ਹੋਵੇਗੀ।


Gurminder Singh

Content Editor

Related News