ਗੋਲਗੱਪਿਆਂ ਦੇ ਸ਼ੌਕੀਨਾਂ ਲਈ ਇਹ ਥਾਂ ਹੈ ਜੰਨਤ, ਮਿਲਦੇ ਨੇ 40 ਤਰ੍ਹਾਂ ਦੇ ਪਾਣੀ ਵਾਲੇ ਆਰਗੇਨਿਕ ਗੋਲਗੱਪੇ

Friday, Oct 30, 2020 - 05:54 PM (IST)

ਲੁਧਿਆਣਾ (ਨਰਿੰਦਰ)— ਜੇਕਰ ਤੁਸੀਂ ਵੀ ਗੋਲਗੱਪੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਵੀ ਬੇਹੱਦ ਖਾਸ ਹੋਵੇਗੀ। ਲੁਧਿਆਣਾ ਦੇ ਸਰਦਾਰ ਜੀ ਚਾਟ ਵਾਲਿਆਂ ਦੇ 40 ਤਰ੍ਹਾਂ ਦੇ ਗੋਲਗੱਪੇ ਖਾਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਗੋਲ ਗੱਪੇ ਬਣਾਉਣ ਵਾਲੇ ਰਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਗੋਲਗੱਪੇ ਪੂਰੀ ਤਰ੍ਹਾਂ ਔਰਗੇਨਿਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਕੈਮੀਕਲ ਗੋਲ-ਗੱਪਿਆਂ ਦਾ ਪਾਣੀ ਬਣਾਉਣ ਲਈ ਨਹੀਂ ਵਰਤਦੇ ਹਨ।

ਇਹ ਵੀ ਪੜ੍ਹੋ: ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ

PunjabKesari

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਕੋਈ ਇਹ ਸਾਬਤ ਕਰ ਦੇਵੇ ਤਾਂ ਉਸ ਨੂੰ ਬਕਾਇਦਾ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ, ਇਸ ਦਾ ਬਕਾਇਦਾ ਬੋਰਡ ਬਣਾ ਕੇ ਰੇਹੜੀ ਦੇ ਬਾਹਰ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਰੈਸਟੋਰੈਂਟ ਚਲਾਉਂਦੇ ਸਨ ਪਰ ਘਾਟਾ ਪੈਣ ਕਰਕੇ ਤਾਲਾਬੰਦੀ ਦੌਰਾਨ ਉਹ ਲੁਧਿਆਣਾ ਆ ਗਏ ਅਤੇ ਬੀਤੇ 2 ਮਹੀਨਿਆਂ ਤੋਂ ਇਥੇ ਹੀ ਗੋਲਗੱਪੇ ਖਵਾ ਰਹੇ ਹਨ।

ਇਹ ਵੀ ਪੜ੍ਹੋ: ਜਾਖੜ ਦਾ ਮੋਦੀ 'ਤੇ ਤੰਜ, ਕਿਹਾ-ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂ ਮੋਦੀ ਸਰਕਾਰ

PunjabKesari

ਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜਿਹੜੇ ਗੋਲਗੱਪੇ ਉਹ ਲੋਕਾਂ ਨੂੰ ਖਵਾਉਂਦੇ ਹਨ, ਉਹ ਵੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਹੁੰਦੇ ਹਨ। ਇਹ ਗੋਲਗੱਪੇ ਆਟੇ ਅਤੇ ਸੂਜੀ ਨੂੰ ਮਿਕਸ ਕਰਕੇ ਬਣਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਸਾਲੇ ਵੀ ਉਹ ਘਰ ਲਿਆ ਕੇ ਪੀਸਦੇ ਹਨ। ਉਹ ਬਾਹਰ ਦੇ ਮਸਾਲਿਆਂ ਦੀ ਵਰਤੋਂ ਨਹੀਂ ਕਰਦੇ ਹਨ।

ਇਹ ਵੀ ਪੜ੍ਹੋ​​​​​​​: ਜਲੰਧਰ: ਪੰਜਾਬ ਲਈ ਬਹਾਦਰੀ ਦੀ ਮਿਸਾਲ ਬਣ ਚੁੱਕੀ ਕੁਸੁਮ ਲਈ ਕੈਪਟਨ ਨੇ ਭੇਜੀ ਵਿੱਤੀ ਮਦਦ

PunjabKesari
ਉਨ੍ਹਾਂ ਕਿਹਾ ਕਿ ਪੂਰੇ ਹਫਤੇ ਉਹ ਗਾਹਕਾਂ ਨੂੰ ਫਲੇਵਰ ਬਦਲ-ਬਦਲ ਕੇ ਗੋਲਗੱਪੇ ਖਵਾਉਂਦੇ ਹਨ । ਇਸ ਤਰ੍ਹਾਂ ਪੂਰੇ ਹਫ਼ਤੇ ਉਹ ਲੋਕਾਂ ਨੂੰ 40 ਤਰ੍ਹਾਂ ਦੇ ਗੋਲਗੱਪੇ ਖਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਉਸ ਲਈ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਦੇ ਗੋਲਗੱਪੇ ਖਾ ਕੇ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਉਨ੍ਹਾਂ ਕਿਹਾ ਕਿ ਇਨ੍ਹਾਂ 40 ਤਰ੍ਹਾਂ ਦੇ ਗੋਲਗੱਪਿਆਂ ਨੂੰਾ ਬੱਚੇ ਵੀ ਖਾ ਸਕਦੇ ਹਨ।

ਇਹ ਵੀ ਪੜ੍ਹੋ​​​​​​​: ਨਵਾਂਸ਼ਹਿਰ 'ਚ ਦੋਹਰਾ ਕਤਲ: ਨਸ਼ੇੜੀ ਪੁੱਤ ਨੇ ਪਿਓ ਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

PunjabKesari

ਉਧਰ ਦੂਜੇ ਪਾਸੇ ਗੋਲਗੱਪੇ ਖਾਣ ਆਏ ਲੋਕਾਂ ਨੇ ਵੀ ਇਹ ਦੱਸਿਆ ਕਿ ਅਜਿਹੇ ਗੋਲਗੱਪੇ ਉਨ੍ਹਾਂ ਨੇ ਕਦੇ ਜ਼ਿੰਦਗੀ 'ਚ ਨਹੀਂ ਖਾਧੇ, ਲੋਕਾਂ ਨੇ ਕਿਹਾ ਕਿ ਕਈ ਤਰ੍ਹਾਂ ਦੇ ਗੋਲਗੱਪੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਸਿਹਤ 'ਤੇ ਵੀ ਮਾੜਾ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਿਹਤ ਦੇ ਨਾਲ ਸੁਆਦ ਵੀ ਚੰਗਾ ਹੁੰਦਾ ਹੈ।
ਇਹ ਵੀ ਪੜ੍ਹੋ:ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ


shivani attri

Content Editor

Related News