ਸਿਹਤ ਬੀਮਾ ਯੋਜਨਾ : 44 ਦਿਨਾਂ ''ਚ 818 ਮਰੀਜ਼ਾਂ ਨੇ ਕਰਾਇਆ ਇਲਾਜ

Monday, Oct 07, 2019 - 02:40 PM (IST)

ਸਿਹਤ ਬੀਮਾ ਯੋਜਨਾ : 44 ਦਿਨਾਂ ''ਚ 818 ਮਰੀਜ਼ਾਂ ਨੇ ਕਰਾਇਆ ਇਲਾਜ

ਮੋਹਾਲੀ (ਪਰਦੀਪ) : ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲਾ ਮੋਹਾਲੀ ਦੇ ਸਰਕਾਰੀ ਅਤੇ ਨਿਜੀ ਹਸਪਤਾਲਾਂ 'ਚ 818 ਮਰੀਜ਼ਾਂ ਨੇ ਵੱਖ-ਵੱਖ ਬੀਮਾਰੀਆਂ ਦਾ ਇਲਾਜ ਕਰਵਾਇਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜ਼ਿਲੇ 'ਚ ਇਸ ਯੋਜਨਾ ਦੀ ਪ੍ਰਗਤੀ ਸਬੰਧੀ ਜਾਰੀ ਪ੍ਰੈਸ ਬਿਆਨ 'ਚ ਦਿੱਤੀ। ਇਹ ਵੱਕਾਰੀ ਯੋਜਨਾ ਪੰਜਾਬ ਸਰਕਾਰ ਵਲੋਂ 20 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਹੁਣ ਤੱਕ ਭਾਰੀ ਗਿਣਤੀ 'ਚ ਲੋਕ ਇਸ ਯੋਜਨਾ ਦੇ ਪਾਤਰ ਬਣੇ ਹਨ ਅਤੇ ਸਰਕਾਰੀ ਤੇ ਨਿਜੀ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ। 2 ਅਕਤੂਬਰ ਤੱਕ ਦੇ ਆਂਕੜੇ ਸਾਂਝੇ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ 'ਚ 397 ਅਤੇ ਨਿਜੀ ਹਸਪਤਾਲਾਂ 'ਚ 421 ਮਰੀਜ਼ਾਂ ਨੇ ਵੱਖ-ਵੱਖ ਬੀਮਾਰੀਆਂ ਦਾ ਇਲਾਜ ਕਰਵਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਇਸ ਯੋਜਨਾ ਤਹਿਤ ਹੋਰਨਾਂ ਆਪਰੇਸ਼ਨਾਂ ਤੋਂ ਇਲਾਵਾ ਜ਼ਿਲਾ ਹਸਪਤਾਲ ਮੋਹਾਲੀ ਅਤੇ ਸਬ ਡਵੀਜ਼ਨਲ ਹਸਪਤਾਲ ਖਰੜ ਵਿਖੇ ਦੋ ਮਹਿਲਾ ਮਰੀਜ਼ਾਂ ਦੇ ਗੋਡੇ ਬਦਲਣ ਦੇ ਵੱਡੇ ਆਪਰੇਸ਼ਨ ਕੀਤੇ ਗਏ ਹਨ।

ਸਰਜਰੀ ਕਰਾਉਣ ਮਗਰੋਂ ਮਰੀਜ਼ ਚੰਗੀ ਤਰ੍ਹਾਂ ਚੱਲ-ਫਿਰ ਸਕਦੇ ਹਨ। ਉਂਝ ਇਨ੍ਹਾਂ ਮਰੀਜ਼ਾਂ ਦਾ ਗੋਡਾ ਬਦਲਵਾਉਣ 'ਤੇ 2-2 ਲੱਖ ਰੁਪਏ ਤੋਂ ਵੱਧ ਦਾ ਖਰਚਾ ਆ ਜਾਣਾ ਸੀ ਪਰ ਇਸ ਯੋਜਨਾ ਤਹਿਤ ਉਨ੍ਹਾਂ ਦਾ ਬਿਲਕੁਲ ਮੁਫਤ ਇਲਾਜ ਕੀਤਾ ਗਿਆ।


author

Babita

Content Editor

Related News