ਸਾਰਾਗੜ੍ਹੀ ਸਰਾਂ ’ਚ ਕਮਰੇ ਦੀ ਬੁਕਿੰਗ ਦੇ ਨਾਂ ’ਤੇ ਸੈਂਕੜੇ ਸ਼ਰਧਾਲੂਆਂ ਨਾਲ ਠੱਗੀ, SGPC ਨੇ ਕੀਤੀ ਸ਼ਿਕਾਇਤ
Saturday, Jun 18, 2022 - 10:29 AM (IST)
ਅੰਮ੍ਰਿਤਸਰ (ਸਰਬਜੀਤ/ਮਮਤਾ) - ਆਸਥਾ ਦੇ ਨਾਂ ’ਤੇ ਠੱਗੀ ਦੇ ਵੱਡੇ-ਵੱਡੇ ਮਾਮਲੇ ਤਾਂ ਸੁਣੇ ਗਏ ਪਰ ਸਰਾਂ ਬੁਕਿੰਗ ਵਿਚ ਠੱਗੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਸ਼ਿਕਾਰ ਸੈਂਕੜੇ ਸ਼ਰਧਾਲੂ ਬਣ ਚੁੱਕੇ ਹਨ। ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਸਾਰਾਗੜ੍ਹੀ ਸਰਾਂ ਦਾ ਹੈ, ਜਿਸ ਵਿਚ ਕਮਰੇ ਦਿਵਾਉਣ ਦੇ ਨਾਂ ’ਤੇ ਇਕ ਨੌਜਵਾਨ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਸੀ। ਇਸ ਦੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਨੇ ਪੁਲਸ ਕਮਿਸ਼ਨਰ ਨੂੰ ਕਰ ਕੇ ਉਕਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੇ ਗੂਗਲ ’ਤੇ ਵੈੱਬਸਾਈਟ ਬਣਾ ਕੇ ਸਾਰਾਗੜ੍ਹੀ ਸਰਾਂ ਵਿਚ ਕਮਰਾ ਦਿਵਾਉਣ ਦੇ ਨਾਂ ’ਤੇ ਆਪਣਾ ਮੋਬਾਇਲ ਨੰਬਰ ਪਾ ਦਿੱਤਾ ਸੀ। ਉਹ ਸ਼ਰਧਾਲੂਆਂ ਤੋਂ ਕਮਰੇ ਦਿਵਾਉਣ ਦੇ ਨਾਂ ’ਤੇ ਪੇ.ਟੀ.ਐੱਮ. ਤੋਂ ਪੈਸੇ ਵਸੂਲਦਾ ਸੀ ਅਤੇ ਬਾਅਦ ਵਿਚ ਆਪਣਾ ਮੋਬਾਇਲ ਬੰਦ ਕਰ ਦਿੰਦਾ ਸੀ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ 15 ਜੂਨ ਨੂੰ ਕੁਝ ਸ਼ਰਧਾਲੂ ਸਾਰਾਗੜ੍ਹੀ ਸਰਾਂ ਵਿਖੇ ਆਏ ਅਤੇ ਉਥੇ ਉਨ੍ਹਾਂ ਵਲੋਂ ਬੁਕਿੰਗ ਕਰਵਾਇਆ ਗਿਆ ਕਮਰਾ ਮੰਗਣ ਲੱਗੇ। ਜਦੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਸ ਤੋਂ ਰਸੀਦ ਮੰਗੀ ਤਾਂ ਉਹ ਨਹੀਂ ਦਿਖਾ ਸਕਿਆ ਅਤੇ ਪੇ.ਟੀ.ਐੱਮ. ਵਿਚ ਭਰੇ ਪੈਸੇ ਦਿਖਾਉਣ ਲੱਗਾ। ਇਸ ਦੌਰਾਨ ਜਦੋਂ ਉਸ ਤੋਂ ਸਾਰੀ ਜਾਣਕਾਰੀ ਲਈ ਗਈ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਵਲੋਂ ਉਸ ਨਾਲ ਠੱਗੀ ਮਾਰੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ
ਫਿਲਹਾਲ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੂੰ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਦੀ ਏ. ਸੀ. ਪੀ. ਮਨਪ੍ਰੀਤ ਕੌਰ ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 15 ਜੂਨ ਨੂੰ ਸੰਜੇ ਅਰੋੜਾ ਦਿੱਲੀ ਅਤੇ ਸ਼ਿਵ ਸਿੰਗਲਾ ਵਾਸੀ ਮਾਡਲ ਟਾਊਨ ਪਿਹੋਵਾ ਹਰਿਆਣਾ ਨੇ ਸਾਰਾਗੜ੍ਹੀ ਸਰਾਂ ਵਿਖੇ ਆ ਕੇ ਕਮਰਿਆਂ ਦੀ ਮੰਗ ਕੀਤੀ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਮਰਾ ਆਨਲਾਈਨ ਬੁੱਕ ਕਰਵਾਇਆ ਹੈ। ਮੌਕੇ ’ਤੇ ਮੌਜੂਦ ਡਿਊਟੀ ਸਟਾਫ ਨੇ ਜਦੋਂ ਆਨ-ਲਾਈਨ ਸੂਚੀ ਚੈੱਕ ਕੀਤੀ ਤਾਂ ਉੱਥੇ ਕੋਈ ਬੁਕਿੰਗ ਨਹੀਂ ਸੀ। ਉਕਤ ਸ਼ਰਧਾਲੂਆਂ ਵੱਲੋਂ ਉਨ੍ਹਾਂ ਨੂੰ ਮੋਬਾਇਲ ਨੰਬਰ 6371451321 ਦਿਖਾਇਆ ਗਿਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਇਸ ਨੰਬਰ ’ਤੇ ਕਾਲ ਕਰਕੇ ਕਮਰਾ ਬੁੱਕ ਕਰਵਾ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ
ਇੰਨਾ ਹੀ ਨਹੀਂ, ਉਸ ਨੇ 8837834151 ’ਤੇ ਪੇ.ਟੀ.ਐੱਮ. ਐਪ ਰਾਹੀਂ 500 ਅਤੇ 1000 ਰੁਪਏ ਦਾ ਭੁਗਤਾਨ ਵੀ ਕੀਤਾ ਹੈ। ਇਸ ਤੋਂ ਬਾਅਦ ਜਦੋਂ ਯਾਤਰੀਆਂ ਨੇ ਉਕਤ ਮੋਬਾਇਲ ਨੰਬਰ ’ਤੇ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਇਸ ਨੰਬਰ ’ਤੇ ਸਰਾਂ ਦੇ ਡਿਊਟੀ ਮੁਲਾਜ਼ਮ ਨਾਲ ਸੰਪਰਕ ਕੀਤਾ ਗਿਆ ਪਰ ਉਸ ਨੇ ਗਲਤ ਨੰਬਰ ਕਹਿ ਕੇ ਫੋਨ ਕੱਟ ਦਿੱਤਾ। ਜਦੋਂ ਉਸ ਨੇ ਗੂਗਲ ’ਤੇ ਸਾਰਾਗੜ੍ਹੀ ਸਰਾਂ ਬੁਕਿੰਗ ਦੀ ਖੋਜ ਕੀਤੀ, ਤਾਂ ਇਹ ਨੰਬਰ ਸਭ ਤੋਂ ਪਹਿਲਾਂ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਕਈ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ