ਸ਼ਹੀਦੀਆਂ ਦੇਣ ਤੋਂ ਬਾਅਦ ਵੀ ਚੋਪੜਾ ਪਰਿਵਾਰ ਨੇ ਸੱਚਾਈ ਦਾ ਪੱਲਾ ਨਹੀਂ ਛੱਡਿਆ : ਸਰਬਜੀਤ ਮਾਣੂਕੇ

Saturday, Dec 26, 2020 - 05:19 PM (IST)

ਸ਼ਹੀਦੀਆਂ ਦੇਣ ਤੋਂ ਬਾਅਦ ਵੀ ਚੋਪੜਾ ਪਰਿਵਾਰ ਨੇ ਸੱਚਾਈ ਦਾ ਪੱਲਾ ਨਹੀਂ ਛੱਡਿਆ : ਸਰਬਜੀਤ ਮਾਣੂਕੇ

ਜਲੰਧਰ — ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਅੱਤਵਾਦ ਦੇ ਦੌਰ ’ਚ ਸ਼ਹੀਦੀਆਂ ਦੇੇਣ ਦੇ ਬਾਵਜੂਦ ਚੋਪੜਾ ਪਰਿਵਾਰ ਨੇ ਸੱਚਾਈ ਦਾ ਪੱਲਾ ਨਹੀਂ ਛੱਡਿਆ ਅਤੇ ਆਪਣੀ ਕਲਮ ਲਗਾਤਾਰ ਸੱਚਾਈ ਦੇ ਰਸਤੇ ’ਤੇ ਚਲਾਈ ਰੱਖੀ।

ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ

ਇਸ ਕਾਰਨ ਹੀ ਅਖੀਰ ਸੂਬੇ ’ਚ ਸ਼ਾਂਤੀ ਸਥਾਪਤ ਹੋ ਸਕੀ ਸੀ। ਉਨ੍ਹਾਂ ਕਿਹਾ ਕਿ 1984 ਦੇ ਕਾਲੇ ਦੌਰ ’ਚ ‘ਜਗ ਬਾਣੀ’ ਦੇ ਅਨੇਕਾਂ ਪੱਤਰਕਾਰਾਂ, ਹਾਕਰਾਂ ਨੇ ਕੁਰਬਾਨੀ ਦਿੱਤੀ ਪਰ ‘ਪੰਜਾਬ ਕੇਸਰੀ’ ਪਰਿਵਾਰ ਨੇ ਮਨੁੱਖਤਾ ਦੀ ਸੇਵਾ ਕਰਨ ਦਾ ਜੋ ਬੀੜਾ ਚੁੱਕਿਆ ਸੀ ਉਹ ਅਜੇ ਤੱਕ ਜਾਰੀ ਹੈ। ਦੇਸ਼ ਦੇ ਕਿਸੇ ਵੀ ਹਿੱਸੇ ’ਚ ਜਦੋਂ ਵੀ ਕੋਈ ਸ਼ਹਾਦਤ ਹੁੰਦੀ ਹੈ ਤਾਂ ਇਹ ਪਰਿਵਾਰ ਅੱਗੇ ਆ ਕੇ ਪੀੜਤ ਪਰਿਵਾਰਾਂ ਦੀ ਮਦਦ ਕਰਦਾ ਹੈ। ਸਰਬਜੀਤ ਕੌਰ ਮਾਣੂਕ ਸ਼ੁੱਕਰਵਾਰ ਇਥੇ ਪੰਜਾਬ ਕੇਸਰੀ ਸਮੂਹ ਵੱਲੋਂ ਆਯੋਜਿਤ 117ਵੇਂ (11ਵਾਂ) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। 

ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਇਸ ਮੌਕੇ ਉਨ੍ਹਾਂ ਕਿਹਾ ਕਿ ਸੱਚਾਈ ਦੇ ਰਸਤੇ ’ਤੇ ਚੱਲਣ ਦਾ ਰਸਤਾ ਔਖਾ ਹੁੰਦਾ ਹੈ ਅਤੇ ਇਸ ਕਾਰਨ ਕਈ ਵਾਰ ਮੁਸ਼ਕਿਲਾਂ ਦਾ ਜੀਵਨ ’ਚ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਇਹ ਪਰਿਵਾਰ ਲਾਲਾ ਜੀ ਦੇ ਸਮੇਂ ਤੋਂ ਹੀ ਸੱਚ ਦੇ ਰਸਤੇ ’ਤੇ ਚੱਲਦਾ ਆ ਰਿਹਾ ਹੈ। ਵਿਧਾਇਕਾ ਨੇ ਕਿਹਾ ਕਿ ਸੂਬੇ ’ਚ ਲੰਮੇਂ ਸਮੇਂ ਤੱਕ ਅੱਤਵਾਦ ਦੇ ਖ਼ਿਲਾਫ਼ ਲੜਾਈ ਲੜੀ ਅਤੇ ਉਸ ’ਤੇ ਕਾਬੂ ਪਾਉਣ ਲਈ ਹਜ਼ਾਰਾਂ ਕੁਰਬਾਨੀਆਂ ਵੀ ਦੇਣੀਆਂ ਪਈਆਂ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਅਸਲ ’ਚ ਇਕ ਪੁੰਨ ਦਾ ਸਥਾਨ ਬਣ ਚੁੱਕਿਆ ਹੈ, ਜਿਸ ’ਚ ਦੇਸ਼ ਦੇ ਕਿਸੇ ਵੀ ਹਿੱਸੇ ’ਚ ਸ਼ਹੀਦ ਹੋਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਉਨ੍ਹਾਂ ਕਿਹਾ ਧਰਮ ਅਤੇ ਸੇਵਾ ਦੇ ਕੰਮ ਤਾਂ ਬਹੁਤ ਸਾਰੀਆਂ ਸੰਸਥਾਵਾਂ ਕਰਦੀਆਂ ਹਨ ਪਰ ਸਹਾਇਤਾ ਦੇ ਕਿਸੇ ਕੰਮ ਨੂੰ ਇੰਨੇ ਲੰਮੇਂ ਸਮੇਂ ਤਕ ਚਲਾਉਣਾ ਸਿਰਫ਼ ਪੰਜਾਬ ਕੇਸਰੀ ਗਰੁੱਪ ਦਾ ਹੀ ਕੰਮ ਹੈ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਆਪਣੇ 2 ਮੈਂਬਰ ਸ਼ਹੀਦ ਕਰ ਦਿੱਤੇ ਗਏ ਹੋਣ, ਉਹ ਪਰਿਵਾਰ ਲਗਾਤਾਰ ਦੂਜੇ ਸ਼ਹੀਦ ਪਰਿਵਾਰਾਂ ਦੀ ਸਹਾਇਤਾ ਕਰਦਾ ਚਲਾ ਜਾਵੇ, ਇਸ ਗੱਲ ਦੀ ਮਿਸਾਲ ਪੂਰੀ ਦੁਨੀਆ ’ਚ ਹੋਰ ਕਿਤੇ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਇਹ ਸਭ ਵਿਜੇ ਚੋਪੜਾ ਜੀ ਦੀ ਚੰਗੀ ਸੋਚ ਅਤੇ ਅਣਥੱਕ ਕੋਸ਼ਿਸ਼ਾਂ ਦੇ ਕਾਰਨ ਹੀ ਸੰਭਵ ਹੋਇਆ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)


author

shivani attri

Content Editor

Related News