ਸੰਤੋਸ਼ ਚੌਧਰੀ ਨੂੰ ਮਨਾਉਣ ਪੁੱਜੀ ਆਸ਼ਾ ਕੁਮਾਰੀ, ਵਰਕਰਾਂ ਨੇ ਕੀਤਾ ਹੰਗਾਮਾ (ਤਸਵੀਰਾਂ)

04/23/2019 4:12:05 PM

ਹੁਸ਼ਿਆਰਪੁਰ (ਅਮਰੀਕ, ਘੁੰਮਣ) — ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅੱਜ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਮੰਤਰੀ ਰਹਿ ਚੁੱਕੀ ਸੰਤੋਸ਼ ਚੌਧਰੀ ਨੂੰ ਮਨਾਉਣ ਲਈ ਉਨ੍ਹ੍ਹਾਂ ਦੇ ਘਰ ਪਹੁੰਚੀ। ਇਸ ਦੌਰਾਨ ਸੰਤੋਸ਼ ਚੌਧਰੀ ਦੇ ਘਰ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਆਸ਼ਾ ਕੁਮਾਰੀ ਬੇਰੰਗ ਵਾਪਸ ਆ ਗਈ। ਇਸ ਮੌਕੇ ਵਰਕਰ ਆਸ਼ਾ ਕੁਮਾਰੀ ਦੇ ਨਾਲ ਝਗੜਾ ਕਰਦੇ ਨਜ਼ਰ ਆਏ, ਜਿਸ ਕਰਕੇ ਆਸ਼ਾ ਕੁਮਾਰੀ ਮੀਡੀਆ ਦੇ ਸਵਾਲਾਂ ਦਾ ਜਵਾਬ ਵੀ ਨਾ ਦੇ ਸਕੀ। ਇਸ ਮੌਕੇ ਆਸ਼ਾ ਕੁਮਾਰੀ ਦੇ ਨਾਲ ਪੰਜਾਬ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ ਸਨ।

PunjabKesari

ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਸ਼ਾ ਕੁਮਾਰੀ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੀ ਸੀਨੀਅਰ ਆਗੂ ਸੰਤੋਸ਼ ਚੌਧਰੀ ਨਾਲ ਸਿਸ਼ਟਾਚਾਰ ਦੇ ਤੌਰ 'ਤੇ ਮੁਲਾਕਾਤ ਕਰਨ ਪਹੁੰਚੀ ਹਾਂ। ਆਸ਼ਾ ਕੁਮਾਰੀ ਨੇ ਕਿਹਾ ਕਿ ਮੈਡਮ ਸੰਤੋਸ਼ ਚੌਧਰੀ ਉਨ੍ਹਾਂ ਦੀ ਭੈਣ ਹੈ, ਜਿਸ ਨੂੰ ਮਿਲਣ ਲਈ ਅੱਜ ਉਹ ਉਨ੍ਹਾਂ ਦੇ ਘਰ ਗਈ। ਉਨ੍ਹਾਂ ਨੇ ਕਿਹਾ ਕਿ ਟਿਕਟ ਕਿਸ ਨੂੰ ਦੇਣੀ ਹੈ ਇਹ ਫੈਸਲ ਪਾਰਟੀ ਹਾਈ ਕਮਾਂਡ ਦਾ ਹੈ। ਦੱਸ ਦੇਈਏ ਕਿ ਸੰਤੋਸ਼ ਚੌਧਰੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਵੱਲੋਂ ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦੇਣ 'ਤੇ ਨਾਰਾਜ਼ ਚੱਲ ਰਹੀ ਹੈ।

PunjabKesari
ਇਸ ਦੌਰਾਨ ਸੰਤੋਸ਼ ਚੌਧਰੀ ਨੇ ਵੀ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਟਕਸਾਲੀ ਕਾਂਗਰਸੀ ਹਾਂ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਹਾਂ, ਜਿਸ ਲਈ ਮੈਂ ਕਾਂਗਰਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਉਥੇ ਹੀ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਅਤੇ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਸੀਟ ਤੋਂ ਚੋਣਾਂ ਲੜਨ 'ਤੇ ਬੋਲਦੇ ਹੋਏ ਆਸ਼ਾ ਕੁਮਾਰੀ ਨੇ ਕਿਹਾ ਕਿ ਉਹ ਭਾਵੇਂ ਜਿੱਥੋਂ ਮਰਜ਼ੀ ਚੋਣਾਂ ਲੜ ਲੈਣ, ਜਿੱਤਣਗੇ ਤਾਂ ਸਾਡੇ ਹੀ ਉਮੀਦਵਾਰ ਅਤੇ ਅਸੀਂ ਦੋਵਾਂ ਨੂੰ ਹਰਾਵਾਂਗੇ। ਉਥੇ ਹੀ ਭਾਜਪਾ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਕੋਈ ਵੀ ਉਮੀਦਵਾਰ ਨਾ ਐਲਾਨਣ ਦੇ ਸਵਾਲ 'ਤੇ ਬੋਲਦੇ ਹੋਏ ਕਿਹਾ ਕਿ ਅੱਜ ਜੇਕਰ ਭਾਜਪਾ ਸੰਸਦ ਮੈਂਬਰਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਮੰਤਰੀਆਂ ਦੀ ਸੀਟ ਨਾ ਕੱਟਦੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਜ਼ੁਮਲੇਬਾਜ਼ੀ ਕੀਤੀ ਹੈ, ਜੇਕਰ ਕੰਮ ਕੀਤਾ ਹੁੰਦਾ ਤਾਂ ਵਿਜੇ ਸਾਂਪਲਾ ਦੀ ਹੁਸ਼ਿਆਰਪੁਰ ਤੋਂ ਟਿਕਟ ਦਾ ਐਲਾਨ ਕਰ ਦਿੰਦੇ।
ਇਸ ਦੌਰਾਨ ਸੰਤੋਸ਼ ਚੌਧਰੀ ਨੂੰ ਵਰਕਰਾਂ ਨੇ ਆਸ਼ਾ ਕੁਮਾਰੀ ਦੇ ਨਾਲ ਨਹੀਂ ਜਾਣ ਦਿੱਤਾ ਅਤੇ ਆਸ਼ਾ ਕੁਮਾਰੀ ਬੇਰੰਗ ਵਾਪਸ ਚਲੀ ਗਈ। ਇਸ ਮੌਕੇ ਇੰਟਕ ਦੋਆਬਾ ਜੋਨ ਦੇ ਪ੍ਰਧਾਨ ਕਰਮਵੀਰ ਬਾਲੀ ਵੀ ਮੌਜੂਦ ਸਨ।


shivani attri

Content Editor

Related News