ਸੀ. ਐੱਨ. ਜੀ. ਸੰਕਟ ਕਾਰਨ ਸੰਤੋਖ ਚੌਧਰੀ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਨੂੰ ਚਿੱਠੀ ਲਿਖੀ

08/18/2019 6:54:45 PM

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਜਲੰਧਰ 'ਚ ਚੱਲ ਰਹੇ ਸੀ. ਐੱਨ. ਜੀ. ਸੰਕਟ ਨੂੰ ਦੇਖਦੇ ਹੋਏ ਬੀਤੇ ਦਿਨ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਚਿੱਠੀ ਲਿਖ ਕੇ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਇਸ ਨਾਲ ਸ਼ਹਿਰ 'ਚ 1500 ਆਟੋ ਚਾਲਕਾਂ ਸਾਹਮਣੇ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਆਟੋ ਰੋਕਣੇ ਪਏ ਹਨ।ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਟਰਾਂਪੋਰਟੇਸ਼ਨ ਦੇਣ ਲਈ ਜ਼ਰੂਰੀ ਹੈ ਕਿ ਸੀ. ਐੱਨ. ਜੀ. ਦੀ ਕਮੀ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਸੀ. ਐੱਨ. ਜੀ. ਨਾਲ ਆਟੋ ਚੱਲ ਸਕਣ। ਉਨ੍ਹਾਂ ਕਿਹਾ ਕਿ ਆਟੋ ਚਾਲਕ ਆਰਥਿਕ ਪੱਖੋਂ ਖੁਸ਼ਹਾਲ ਨਹੀਂ ਹਨ ਤੇ ਉਨ੍ਹਾਂ ਲਈ ਰੋਜ਼ੀ ਰੋਟੀ ਚਲਾਉਣ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਆਟੋ ਰਿਕਸ਼ਾ ਚਾਲਕਾਂ ਸਾਹਮਣੇ ਗੰਭੀਰ ਸੰਕਟ ਪੈਦਾ ਹੋ ਚੁੱਕਾ ਹੈ। ਸੀ. ਐੱਨ. ਜੀ. ਗੈਸ ਦੀ ਸਪਲਾਈ ਕਿਉਂਕਿ ਰੁਕੀ ਹੋਈ ਹੈ ਇਸ ਲਈ ਜਨਤਕ ਟਰਾਂਸਪੋਰਟ ਸੇਵਾ ਰੁਕ ਗਈ ਹੈ ਜਿਸ ਨਾਲ ਆਮ ਜਨਤਾ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੰਸਦ ਮੈਂਬਰ ਸੰਤੋਖ ਚੌਧਰੀ ਨੇ ਜਲੰਧਰ ਵਿਚ ਹੋਰ ਸ਼ਹਿਰਾਂ ਦੇ ਮੁਕਾਬਲੇ ਮਹਿੰਗੀ ਸੀ. ਐੱਨ. ਜੀ. ਵਿਕਣ ਦਾ ਮਾਮਲਾ ਵੀ ਕੇਂਦਰੀ ਪੈਟਰੋਲੀਅਮ ਮੰਤਰੀ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਆਟੋ ਚਾਲਕਾਂ ਨੂੰ ਸੀ. ਐੱਨ. ਜੀ. 79 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਜਦੋਂਕਿ ਹੋਰ ਹਿੱਸਿਆਂ ਵਿਚ ਇਹ 65 ਰੁਪਏ ਪ੍ਰਤੀ ਕਿਲੋ ਮੁਹੱਈਆ ਹੈ। ਉਨ੍ਹਾਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ।


shivani attri

Content Editor

Related News