ਦਰਬਾਰ ਸੰਪਰਦਾਇ ਦੇ ਬਾਨੀ ਸੰਤ ਜੋਰਾ ਸਿੰਘ ਨੂੰ ਸਦਮਾ, ਪਤਨੀ ਦਾ ਦਿਹਾਂਤ
Sunday, Apr 01, 2018 - 08:18 AM (IST)

ਹਠੂਰ/ਜਗਰਾਓ (ਭੱਟੀ) — ਦਰਬਾਰ ਸੰਪਰਦਾਇ ਦੇ ਬਾਨੀ ਸੱਚਖੰਡਵਾਸੀ ਸੰਤ ਜੋਰਾ ਸਿੰਘ ਜੀ ਲੋਪੋ ਵਾਲੇ ਦੀ ਧਰਮ ਪਤਨੀ ਤੇ ਸੰਤ ਜਗਜੀਤ ਸਿੰਘ ਜੀ ਲੋਪੋ ਦੇ ਪੂਜਨੀਕ ਮਾਤਾ ਨਸੀਬ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਵਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਪਿੰਡ ਲੋਪੋ ਵਿਖੇ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਹ 92 ਵਰਿਆਂ ਦੇ ਸਨ ਤੇ ਲੰਮੇ ਸਮੇਂ ਤੋਂ ਬਿਮਾਰ ਸਨ।