ਸੰਤ ਸੀਚੇਵਾਲ ਨੇ ਧਰਤੀ ’ਤੇ ਪੈਦਾ ਹੋ ਰਹੇ ਖਤਰਿਆਂ ’ਤੇ ਜਤਾਈ ਚਿੰਤਾ, ਸਮਾਜਿਕ ਮੁੱਦਿਆਂ ’ਤੇ ਹੋਈ ਖੁੱਲ੍ਹ ਕੇ ਚਰਚਾ

Friday, Jun 11, 2021 - 11:17 AM (IST)

ਸੰਤ ਸੀਚੇਵਾਲ ਨੇ ਧਰਤੀ ’ਤੇ ਪੈਦਾ ਹੋ ਰਹੇ ਖਤਰਿਆਂ ’ਤੇ ਜਤਾਈ ਚਿੰਤਾ, ਸਮਾਜਿਕ ਮੁੱਦਿਆਂ ’ਤੇ ਹੋਈ ਖੁੱਲ੍ਹ ਕੇ ਚਰਚਾ

ਗੁਰੂ ਕਾ ਬਾਗ (ਭੱਟੀ) - ਬੀਤੇ ਦਿਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਨਿਰਮਲ ਕੁੱਟੀਆ ਵਿਖੇ ਪਹੁੰਚ ਕੇ ਵਾਤਾਵਰਣ ਪ੍ਰੇਮੀ ਅਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਡਾ. ਸਿਆਲਕਾ ਤੇ ਸੰਤ ਸੀਚੇਵਾਲ ਦਰਮਿਆਨ ਹੋਈ ਮੀਟਿੰਗ ’ਚ ਸਮਾਜ ’ਚ ਟੁੱਟ ਰਹੇ ਮਾਨਵੀ ਸਬੰਧਾਂ ਨੂੰ ਟੁੱਟਣ ਤੋਂ ਬਚਾਉਣ ਅਤੇ ਰੂੜੀਵਾਦੀ ਪ੍ਰੰਪਰਾਵਾਂ ਅਤੇ ਸਮਾਜਿਕ ਅਲਾਮਤਾਂ ਨਾਲ ਲੰਬੇ ਹੱਥੀਂ ਨਜਿੱਠਣ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨ ਲਈ ਰਜ਼ਾਮੰਦੀ ਬਣੀ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਸਮਾਜ ਨੂੰ ਪਲੀਤ ਕਰ ਰਹੇ ਗੈਰ ਜ਼ਿੰਮੇਵਾਰ ਵਿਵਹਾਰ ਨੂੰ ਸਲੀਕੇ ’ਚ ਤਬਦੀਲ ਕਰਦਿਆਂ ਹਰ ਵਿਅਕਤੀ ਨੂੰ ਬਣਦੇ ਫਰਜ਼ਾਂ ਪ੍ਰਤੀ ਸੁਚੇਤ ਕਰਨਾ ਸਮੇਂ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਕੁਦਰਤੀ ਜੀਵਨ ਜਿਉਣ ਲਈ ਮਾਨਵੀ ਸਮਾਜ ਨੂੰ ਪ੍ਰੇਰਿਤ ਕਰਨ ਲਈ ਡਾ. ਸਿਆਲਕਾ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ। ਧਰਤੀ ਦੀ ਕੁੱਖ ਨੂੰ ਆਬਾਦ ਰੱਖਣ ਅਤੇ ਵਕਤੀ ਲਾਭਾ ਤੋਂ ਕਿਸਾਨ ਟ੍ਰੇਡ ਨੂੰ ਜਾਗਰੂਕ ਕਰਦਿਆਂ ਪੌਦਿਆਂ ਨੂੰ ਬਹੁ ਗਿਣਤੀ ’ਚ ਲਗਾਉਣ ਅਤੇ ਦਰੱਖ਼ਤਾਂ ਦੀ ਸਾਂਭ-ਸੰਭਾਲ ਕਰਨ ਲਈ ਜਨਤਕ ਹਿੱਤ ’ਚ ਸੁਨੇਹਾ ਦੇਣ ਲਈ ਹਰ ਹੀਲਾ ਕਰਨ ਲਈ ਫ਼ੈਸਲਾ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ - ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਆਏ ਨੌਜਵਾਨ ਦੀ ਹੋਟਲ ਦੇ ਕਮਰੇ ’ਚੋਂ ਮਿਲੀ ਲਾਸ਼ (ਵੀਡੀਓ) 

ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਪੰਚਾਇਤਾਂ, ਪਤਵੰਤੇਂ ਅਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਬਣਦਾ ਫਰਜ਼ ਨਿਭਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ. ਸਿਆਲਕਾ ਨੂੰ ਸਾਦਾ ਜੀਵਨ ਜਿਉਣ ਅਤੇ ਕੁਦਰਤ ਨਾਲ ਪਿਆਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸੰਵਿਧਾਨ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਬਾਬੇ ਨਾਨਕ ਵੱਲੋਂ ਦਿੱਤੇ ਗਏ ਹੋਕੇ ਨੂੰ ਅਮਲ ’ਚ ਲਿਆ ਕੇ ਸਮਾਜ ਲਈ ਪ੍ਰੇਰਨਾ ਸ੍ਰੋਤ ਬਣਨਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਇਸ ਮੌਕੇ ਡਾ. ਸਿਆਲਕਾ ਅਤੇ ਸੰਤ ਸੀਚੇਵਾਲ ਵਿੱਚਕਾਰ ਸਿਖਿਆ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁਕੱਣ ਅਤੇ ਮਨੁੱਖੀ ਸਿਹਤ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲੋੜੀਂਦੇ ਯਤਨ ਕਰਨ ਦੇ ਵਿਸ਼ੇ ’ਤੇ ਵੀ ਚਰਚਾ ਹੋਈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ.ਤਰਸੇਮ ਸਿੰਘ ਸਿਆਲਕਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਉਹ ਧਾਰਮਿਕ ਮੰਚ ਤੋਂ ਸਮਾਜ ਨੂੰ ਹੋਕਾ ਦੇਣ ਕਿ ਖਰਚੀਲੇ ਰੀਤੀ ਰਿਵਾਜ਼ਾ ਤੋਂ ਤੌਬਾ ਕਰਦੇ ਹੋਏ ਸਾਦੇ ਵਿਆਹ ਕਰਨ ਅਤੇ ਬੇਲੋੜੇ ਰਸਮਾਂ ਰਿਵਾਜ਼ਾਂ ਨੂੰ ਤਿਲਾਂਜਲੀ ਦੇਣ। ਇਸ ਮੌਕੇ ਹੁਸਨਪ੍ਰੀਤ ਸਿੰਘ ਸਿਆਲਕਾ, ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ ਗਿੱਲ, ਪੀ.ਏ. ਸਿਵਜੌਤ ਸਿੰਘ ਸਿਆਲਕਾ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ) 


author

rajwinder kaur

Content Editor

Related News