ਪੰਜਾਬ ਸਰਕਾਰ ਵੱਲੋਂ ਜ਼ੀਰਾ ਫੈਕਟਰੀ ਬੰਦ ਕਰਨ ਦੇ ਐਲਾਨ ''ਤੇ ਸਾਂਝਾ ਮੋਰਚਾ ਕਮੇਟੀ ਨੇ ਕੀਤੀ ਸਰਕਾਰ ਦਾ ਧੰਨਵਾਦ

01/17/2023 6:33:00 PM

ਜ਼ੀਰਾ (ਗੁਰਮੇਲ ਸੇਖਵਾਂ) : ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਜਿਸ 'ਤੇ ਇਲਾਕੇ ਦੇ ਜ਼ਮੀਨ ਹੇਠਲੇ ਪਾਣੀ ਨੂੰ ਖ਼ਰਾਬ ਕਰਨ ਦਾ ਦੋਸ਼ ਹੈ, ਇਸ ਫੈਕਟਰੀ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਲੰਮੇ ਸਮੇਂ ਤੋਂ ਸਾਂਝਾ ਮੋਰਚਾ ਕਮੇਟੀ ਤੇ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਵਾਤਾਵਰਨ ਪ੍ਰੇਮੀਆਂ ਵੱਲੋਂ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਫੈਕਟਰੀ ਅੱਗੇ ਧਰਨਾ ਲੱਗਾ ਹੋਇਆ ਹੈ ਤੇ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚਣ ’ਤੇ ਮਾਨਯੋਗ ਹਾਈਕੋਰਟ ਵੱਲੋਂ ਇਸ ਮਾਮਲੇ ਸਬੰਧੀ ਕਮੇਟੀ ਗਠਿਤ ਕੀਤੀ ਗਈ। ਗਠਿਤ ਕਮੇਟੀ ਅੱਜ ਮੋਰਚਾ ਸਥਾਨ ’ਤੇ ਪਹੁੰਚੀ ਸੀ ਪਰ ਅਚਾਨਕ ਪੰਜਾਬ ਸਰਕਾਰ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸਦਾ ਰਸਮੀ ਐਲਾਨ ਕਰਨ ਲਈ ਫਿਰੋਜ਼ਪੁਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਜ਼ੀਰਾ ਦੇ ਵਿਧਾਇਕ ਦੇ ਬੇਟੇ ਸ਼ੰਕਰ ਕਟਾਰੀਆ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਚੰਦ ਸਿੰਘ ਗਿੱਲ ਆਦਿ ਪੁੱਜੇ ਸਨ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 15 ਸਾਲਾ ਮੁੰਡੇ ਦੀ ਮੌਤ

ਪੰਜਾਬ ਸਰਕਾਰ ਵੱਲੋਂ ਫੈਕਟਰੀ ਬੰਦ ਦੇ ਐਲਾਨ ਨੂੰ ਲੈ ਕੇ ਜਸਕਰਨ ਸਿੰਘ ਆਈ. ਜੀ., ਰਣਜੀਤ ਸਿੰਘ ਡੀ. ਆਈ. ਜੀ ਅਤੇ ਮੋਰਚਾ ਕਮੇਟੀ ਦੇ ਆਗੂਆਂ ਗੁਰਮੇਲ ਸਿੰਘ ਸਰਪੰਚ, ਫਤਿਹ ਸਿੰਘ ਢਿੱਲੋਂ, ਬਲਦੇਵ ਸਿੰਘ ਜ਼ੀਰਾ, ਰੋਬਨ ਬਰਾੜ, ਜਗਤਾਰ ਸਿੰਘ ਲੋਂਗੋਦੇਵਾ, ਕੁਲਦੀਪ ਸਿੰਘ ਸਨੇਰ, ਬਲਵਿੰਦਰ ਸਿੰਘ ਸੋਖੋਂ ਸਾਬਕਾ ਡੀ.ਐਸ.ਪੀ. ਆਦਿ ਵਾਤਾਵਰਨ ਪ੍ਰੇਮੀਆਂ ਵੱਲੋਂ ਮਾਰਕੀਟ ਕਮੇਟੀ ਜ਼ੀਰਾ ਦੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਈ. ਜੀ. ਜਸਕਰਨ ਸਿੰਘ ਨੇ ਫੈਕਟਰੀ ਬੰਦ ਦੇ ਐਲਾਨ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਲਈ ਦੋ ਵਾਰ ਦਿੱਤਾ IELTS ਦਾ ਪੇਪਰ, ਨਾ ਸਫ਼ਲ ਹੋਇਆ ਤਾਂ ਚੁੱਕਿਆ ਖ਼ੌਫਨਾਕ ਕਦਮ

ਮੋਰਚਾ ਆਗੂ ਗੁਰਮੇਲ ਸਿੰਘ ਸਰਪੰਚ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੀ ਮੰਗ ਨੂੰ ਮੰਨਦੇ ਹੋਏ ਫੈਕਟਰੀ ਬੰਦ ਦਾ ਐਲਾਨ ਕੀਤਾ ਹੈ, ਸਮੁੱਚੀ ਕਮੇਟੀ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਵੇ ਦੇਰੀ ਨਾਲ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ, ਉਸਦੇ ਲਈ ਕਮੇਟੀ ਅਤੇ ਇਲਾਕਾ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਹਨ ਪਰ ਮੋਰਚਾ ਚੁੱਕਣ ਦਾ ਫ਼ੈਸਲਾ ਕਮੇਟੀ ਵੱਲੋਂ ਬਾਅਦ ਵਿੱਚ ਮੀਟਿੰਗ ਕਰਕੇ ਲਿਆ ਜਾਵੇਗਾ। ਇਸ ਮੌਕੇ ਐੱਸ. ਐੱਸ. ਪੀ. ਕੰਵਰਦੀਪ ਕੌਰ, ਡਿਪਟੀ ਕਮਿਸ਼ਨਰ, ਐੱਸ. ਪੀ. ਗੁਰਮੀਤ ਸਿੰਘ ਚੀਮਾ, ਐੱਸ. ਡੀ.ਐੱਮ. ਜ਼ੀਰਾ ਗਗਨਦੀਪ ਸਿੰਘ, ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਅਤੇ ਮੋਰਚਾ ਕਮੇਟੀ ਨਾਲ ਸਬੰਧਤ ਲੋਕ ਮੋਜੂਦ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।  


Simran Bhutto

Content Editor

Related News