ਟੀ. ਵੀ. ਦੀ ਦੁਨੀਆ ''ਚ ਇਸ ਸ਼ਖਸ ਨੇ ਰੋਸ਼ਨ ਕੀਤਾ ਪਠਾਨਕੋਟ ਦਾ ਨਾਂ (ਦੇਖੋ ਤਸਵੀਰਾਂ)

11/30/2015 5:23:06 PM

ਪਠਾਨਕੋਟ— ਕਾਮੇਡੀ ਦੀ ਦੁਨੀਆ ''ਚ ਆਪਣੀ ਧਾਕ ਜਮਾ ਚੁਕੇ ਸੰਜੀਵ ਅੱਤਰੀ ਨੇ ਇਕ ਵਾਰ ਫਿਰ ਤੋਂ ਪਠਾਨਕੋਟ ਦਾ ਨਾਂ ਰੋਸ਼ਨ ਕੀਤਾ ਹੈ। ਪਠਾਨਕੋਟ ਦੇ ਪ੍ਰੀਤ ਨਗਰ ਮੁਹੱਲੇ ''ਚ ਰਹਿਣ ਵਾਲੇ ਸੰਜੀਵ ਸਬ ਟੀ. ਵੀ. ਚੈਨਲ ''ਤੇ ਪਿਛਲੇ ਇਕ ਮਹੀਨੇ ਤੋਂ ਪ੍ਰਸਾਰਿਤ ਹੋ ਰਹੇ ਰਿਐਲਿਟੀ ਸ਼ੋਅ ''ਕਾਮੇਡੀ ਸੁਪਰਸਟਾਰ'' ਦੇ ਪਹਿਲੇ ਵਰਜ਼ਨ ''ਚ ਜੇਤੂ ਬਣੇ ਹਨ। ਮੁੰਬਈ ਦੀ ਫਿਲਮ ਸਿਟੀ ''ਚ ਸ਼ੂਟ ਹੋਏ ਇਸ ਸ਼ੋਅ ''ਚ ਦੇਸ਼ਭਰ ਤੋਂ ਕੁੱਲ 2000 ਮੁਕਾਬਲੇਬਾਜ਼ਾਂ ਨੇ ਆਡੀਸ਼ਨ ਦਿੱਤਾ ਸੀ। ਉਨ੍ਹਾਂ ''ਚੋਂ 12 ਮੁਕਾਬਲੇਬਾਜ਼ਾਂ ਨੂੰ ਹੀ ਮੁੰਬਈ ਪਹੁੰਚਣ ਦਾ ਮੌਕਾ ਮਿਲਿਆ ਅਤੇ ਸੰਜੀਵ ਅੱਤਰੀ ਨੇ ਜਿੱਤ ਹਾਸਲ ਕੀਤੀ। ਪਿਰਾਮਿਡ ਫਿਲਮ ਪ੍ਰੋਡਕਸ਼ਨ ਕੰਪਨੀ ਦੇ ਇਸ ਰਿਐਲਿਟੀ ਸ਼ੋਅ ''ਚ ਸੁਸ਼ਮਿਤਾ ਸੇਨ, ਅਭਿਨੇਤਾ ਸ਼ੇਖਰ ਸੁਮਨ ਅਤੇ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਨੇ ਉਨ੍ਹਾਂ ਨੂੰ ਟ੍ਰਾਫੀ ਦਿੱਤੀ। ਸੰਜੀਵ ਨੇ ਦੱਸਿਆ ਕਿ ਉਨ੍ਹਾਂ ਨੇ ਕਾਮੇਡੀ ਲਾਈਨ ਨੂੰ ਪ੍ਰੋਫੈਸ਼ਨ ਵਜੋਂ ਚੁਣਿਆ ਹੈ ਅਤੇ ਲੋਕਾਂ ਦੇ ਪਿਆਰ ਤੇ ਭਗਵਾਨ ਦੀ ਕ੍ਰਿਪਾ ਨਾਲ ਉਹ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ। 
ਉਨ੍ਹਾਂ ਨੇ ਪਿਛਲੇ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਏ ਇਸ ਸ਼ੋਅ ਦੇ ਲਈ ਅੰਮ੍ਰਿਤਸਰ ''ਚ ਆਡੀਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਆਉਣ ਦੇ ਲਈ ਚੁਣਿਆ ਗਿਆ। ਫਾਈਨਲ ਰਾਊਂਡ ''ਚ ਸੰਜੀਵ ਤੋਂ ਇਲਾਵਾ ਦੋ ਹੋਰ ਮੁਕਾਬਲੇਬਾਜ਼ ਵਿਕਾਸ ਗਿਰੀ ਅਤੇ ਰਾਜੀਵ ਗੋਲਡੀ ਸਨ। ਸੰਜੀਵ ਅੱਤਰੀ ਨੇ ਦੱਸਿਆ ਉਨ੍ਹਾਂ ਦੀ ਕਾਮੇਡੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬੀ ਫਿਲਮ ''ਕੈਨੇੜ ਕੀ ਫਲਾਈਟ'' ''ਚ ਕੰਮ ਕਰਨ ਦਾ ਮੌਕਾ ਮਿਲਿਆ ਜੋ ਜਲਦੀ ਹੀ ਰਿਲੀਜ਼ ਹੋਵੇਗੀ।


Related News