ਸੈਨੇਟਾਈਜ਼ਰ ਦੀ ਕੁਆਲਿਟੀ ''ਤੇ ਡਰੱਗ ਮਹਿਕਮੇ ਦੀ ਪੈਨੀ ਨਜ਼ਰ!

Thursday, May 28, 2020 - 04:57 PM (IST)

ਸੈਨੇਟਾਈਜ਼ਰ ਦੀ ਕੁਆਲਿਟੀ ''ਤੇ ਡਰੱਗ ਮਹਿਕਮੇ ਦੀ ਪੈਨੀ ਨਜ਼ਰ!

ਰੂਪਨਗਰ (ਕੈਲਾਸ਼)— ਬਾਜ਼ਾਰਾਂ 'ਚ ਸਬਸਟੈਂਡਰਡ ਸੈਨੇਟਾਈਜਰ ਦੀ ਹੋ ਰਹੀ ਵਿਕਰੀ ਨੂੰ ਰੋਕਣ ਲਈ ਡਰੱਗ ਮਹਿਕਮੇ ਨੇ ਕਮਰ ਕੱਸ ਲਈ ਹੈ ਅਤੇ ਇਸ ਦੇ ਨਮੂਨੇ ਭਰਨੇ ਵੀ ਸ਼ੁਰੂ ਕਰ ਦਿੱਤੇ ਹਨ। ਕੋਰੋਨਾ ਮਹਾਮਾਰੀ ਦੇ ਚੱਲਦੇ ਲੋਕਾਂ ਨੂੰ ਬਚਾਅ ਲਈ ਸਾਬਣ ਨਾਲ ਵਾਰ-ਵਾਰ ਹੱਥ ਧੋਣ ਅਤੇ ਸੈਨੇਟਾਈਜ਼ ਕਰਨ ਦੇ ਦਿੱਤੇ ਜਾ ਰਹੇ ਨਿਰਦੇਸ਼ਾਂ ਨੂੰ ਦੇਖਦੇ ਹੋਏ ਅੱਜਕਲ੍ਹ ਸੈਨੀਨੇਟਾਈਜ਼ਰ ਦੀ ਵਿਕਰੀ ਜ਼ੋਰਾਂ 'ਤੇ ਹੈ ਅਤੇ ਕੁਝ ਲੋਕਾਂ ਨੇ ਸੈਨੀਟਾਈਜ਼ਰ ਦੀ ਆੜ 'ਚ ਪੈਸਾ ਕਮਾਉਣ ਦਾ ਜੁਗਾੜ ਵੀ ਬਣਾ ਲਿਆ ਹੈ। ਅਜਿਹੇ ਸਮੇਂ ਸੈਨੀਟਾਈਜ਼ਰ ਦੀ ਗੁਣਵਤਾ 'ਤੇ ਵੀ ਪ੍ਰਸ਼ਨ ਚਿੰਨ ਲੱਗਣਾ ਸੁਭਾਵਿਕ ਹੈ ।
ਇਸ ਤੋਂ ਇਲਾਵਾ ਟੈਲੀਵੀਜ਼ਨ ਚੈਨਲਾਂ 'ਤੇ ਵੀ ਸੈਨੀਟਾਈਜ਼ਰ ਦੀ ਵਰਤੋਂ ਜਿੱਥੇ ਕੋਰੋਨਾ ਰੋਗ ਤੋ ਬਚਣ ਲਈ ਦਿਖਾਈ ਜਾਂਦੀ ਹੈ, ਉਥੇ ਅੱਜਕਲ੍ਹ ਬਾਜ਼ਾਰਾਂ 'ਚ ਸੈਨੀਟਾਈਜ਼ਰ ਦੇ ਦਰਜਨਾਂ ਬਰਾਂਡ ਵੱਖ-ਵੱਖ ਰੇਟਾਂ 'ਤੇ ਉਪਲੱਬਧ ਹਨ ਅਤੇ ਉਨ੍ਹਾਂ 'ਤੇ 99.9 ਫੀਸਦੀ ਕਿਟਾਣੂ ਨਾਸ਼ਕ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਜੀ ਇਹ ਗੱਲ ਸਾਹਮਣੇ ਆਈ ਹੈ ਕਿ ਬਾਜ਼ਾਰ 'ਚ ਵਿਕਣ ਵਾਲੇ ਸਾਰੇ ਸੈਨੇਟਾਈਜ਼ਰ ਮਾਣਕਾਂ 'ਤੇ ਖਰੇ ਨਹੀਂ ਉਤਰ ਰਹੇ।

ਇਹ ਵੀ ਪੜ੍ਹੋ: 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ

ਸੂਤਰਾਂ ਅਨੁਸਾਰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਸੈਨੇਟੀਜ਼ਰ ਦੇ 7 ਵੱਖ-ਵੱਖ ਬਰਾਂਡ ਨੂੰ ਸਬਸਟੈਂਡਰਡ ਐਲਾਨਿਆ ਹੈ। ਡਬਲਿਊ. ਐੱਚ. ਓ. ਅਨੁਸਾਰ ਸੈਨੇਟਾਈਜ਼ਰ ਦੀ ਗੁਣਵਤਾ ਲਈ ਉਸ 'ਚ 80 ਫੀਸਦੀ ਅਲਕੋਹਲ ਅਤੇ 75 ਫੀਸਦੀ ਆਇਸੋ ਪ੍ਰੋਪਾਈਲ ਅਲਕੋਹਲ ਹੋਣਾ ਚਾਹੀਦਾ ਪਰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਅਨੁਸਾਰ ਕੁਝ ਨਮੂਨਿਆਂ 'ਚ ਇਸ ਦੀ ਮਾਤਰਾ ਕਾਫੀ ਘੱਟ ਪਾਈ ਗਈ ਹੈ ਅਤੇ ਉਹ ਲੈਬ ਟੈਸਟ 'ਚ ਖਰੇ ਨਹੀਂ ਉਤਰੇ, ਜਿਸ ਦਾ ਉਲਟ ਪ੍ਰਭਾਵ ਲੋਕਾਂ ਦੀ ਸਿਹਤ 'ਤੇ ਪੈਂਦਾ ਹੈ। ਇਹ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਹੈ। ਇਸ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਪਾਏ ਜਾਣ 'ਤੇ ਉਸਨੂੰ ਕੈਦ ਦੇ ਨਾਲ 1000000 ਰੁਪਏ ਜਾਂ ਇਸ ਤੋ ਵੱਧ ਤਿੰਨ ਗੁਣਾ ਜੁਰਮਾਨਾ ਵੀ ਹੋ ਸਕਦਾ ਹੈ। ਸੂਤਰਾਂ ਅਨੁਸਾਰ ਜੋ ਸੈਨੇਟਾਈਜ਼ਰ ਦੇ ਨਮੂਨੇ ਗੁਣਵਤਾ 'ਤੇ ਖਰੇ ਨਹੀ ਉਤਰੇ । ਉਨ੍ਹਾਂ 'ਚੋਂ ਕੁਝ ਮਾਰਚ 2020 'ਚ ਵੀ ਬਣੇ ਹਨ, ਜਿਨ੍ਹਾਂ ਦੀ ਐਕਸਪਾਇਰੀ ਡੇਟ ਮਾਰਚ 2024 ਤੱਕ ਲਿਖੀ ਹੈ ।

ਇਹ ਵੀ ਪੜ੍ਹੋ​​​​​​​: ਵਧਦਾ ਜਾ ਰਿਹਾ ਹੈ ਜਲੰਧਰ 'ਚ ਕੋਰੋਨਾ ਦਾ ਕਹਿਰ, ਅੰਕੜਾ 241 ਤੱਕ ਪੁੱਜਾ

ਕੀ ਕਹਿੰਦੇ ਨੇ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ
ਇਸ ਸਬੰਧ 'ਚ ਜਦੋ ਜ਼ਿਲਾ ਕਮਿਸਟ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜਕਲ੍ਹ ਕੋਰੋਨਾ ਰੋਗ ਦੇ ਕਾਰਨ ਲੋਕਾਂ 'ਚ ਜਾਗਰੂਕਤਾ ਆਈ ਹੈ ਅਤੇ ਲੋਕ ਧੜੱਲੇ ਨਾਲ ਸੈਨੇਟਾਈਜਰ ਦਾ ਪ੍ਰਯੋਗ ਕਰ ਰਹੇ ਹਨ ਪਰ ਜੇਕਰ ਅਜਿਹੇ 'ਚ ਉਨ੍ਹਾਂ ਨੂੰ ਪੂਰੀ ਗੁਣਵਤਾ ਵਾਲਾ ਸੈਨੇਟਾਈਜ਼ਰ ਨਾ ਮਿਲੇ ਤਾਂ ਇਸ ਦਾ ਸਿੱਧਾ ਪ੍ਰਭਾਵ ਲੋਕਾਂ ਦੀ ਸਿਹਤ 'ਤੇ ਪੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਦਵਾਈ ਵਿਕਰੇਤਾ ਡਰੱਗ ਐਕਟ ਅਨੁਸਾਰ ਆਪਣਾ ਕਾਰੋਬਾਰ ਕਰਦੇ ਹਨ ਅਤੇ ਦਵਾਈਆਂ ਦੀ ਖ੍ਰੀਦ ਤੋਂ ਇਲਾਵਾ ਸੈਨੇਟਾਈਜਰ ਦੀ ਖ੍ਰੀਦ ਵੀ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਰਕੀਟ 'ਚ ਕੁਝ ਹੋਰ ਕਾਰੋਬਾਰੀ ਲੋਕ ਵੀ ਸੈਨੇਟਾਈਜ਼ਰ ਦੀ ਵਿੱਕਰੀ ਕਰ ਰਹੇ ਹਨ ਪਰ ਜਿਨ੍ਹਾਂ ਲੋਕਾਂ ਕੋਲ ਡਰੱਗ ਲਾਇਸੈਂਸ ਹੈ ,ਉਨ੍ਹਾਂ 'ਤੇ ਡਰੱਗ ਵਿਭਾਗ ਦੀ ਤਾਂ ਸਖਤ ਨਜ਼ਰ ਹੈ ਪਰ ਸੈਨੇਟਾਈਜਰ ਵੇਚਣ ਵਾਲੇ ਹੋਰ ਲੋਕਾਂ 'ਤੇ ਵੀ ਸਖਤ ਨਜਰ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।

ਇਹ ਵੀ ਪੜ੍ਹੋ​​​​​​​: 'ਆਪ' ਦੀ ਵਿਧਾਇਕਾ ਬਲਜਿੰਦਰ ਕੌਰ ਦੇ ਕੈਪਟਨ ਨੂੰ ਰਗੜ੍ਹੇ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)

ਸ਼ਹਿਰ 'ਚੋਂ ਭਰੇ ਗਏ ਸੈਨੇਟਾਈਜ਼ਰ ਦੇ ਨਮੂਨੇ : ਡੀ. ਸੀ. ਓ. ਤਜਿੰਦਰ ਸਿੰਘ
ਇਸ ਸਬੰਧ 'ਚ ਜਦੋਂ ਜ਼ਿਲਾ ਡਰੱਗ ਕੰਟਰੋਲਰ ਰੂਪਨਗਰ ਤਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਰੱਗ ਵਿਭਾਗ ਨੇ ਸੈਨੇਟਾਈਜਰ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਰੂਪਨਗਰ ਤੋਂ ਨਮੂਨੇ ਵੀ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਸੈਨੀਟਾਈਜ਼ਰ ਡਰੱਗ ਐਕਟ ਅਧੀਨ ਐਲੋਪੈਥੀ ਪ੍ਰਣਾਲੀ ਤਹਿਤ ਤਿਆਰ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਨਮੂਨੇ ਡਰੱਗ ਵਿਭਾਗ ਵੱਲੋਂ ਭਰੇ ਜਾ ਰਹੇ ਹਨ ਪਰ ਜੋ ਸੈਨੇਟਾਈਜ਼ਰ ਆਯੂਰਵੈਦਿਕ ਪਦਤੀ ਰਾਹੀਂ ਬਣੇ ਹਨ, ਉਨ੍ਹਾਂ ਦੇ ਨਮੂਨੇ ਭਰਨ ਦਾ ਅਧਿਕਾਰੀ ਆਯੂਰਵੈਦਿਕ ਅਧਿਕਾਰੀਆਂ ਨੂੰ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸੈਨੇਟਾਈਜ਼ਰ ਇਕ ਓ. ਟੀ. ਸੀ. ਪੋ੍ਡਕਟ ਹੈ ਅਤੇ ਇਹ ਬਿਨਾਂ ਡਾਕਟਰ ਦੀ ਪਰਚੀ ਦੇ ਅਤੇ ਕਿਸੇ ਵੀ ਕਾਰੋਬਾਰੀ ਵੱਲੋਂ ਵੇਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ​​​​​​​: ਜਲੰਧਰ 'ਚ ਕੋਰੋਨਾ ਕਾਰਨ 8ਵੀਂ ਮੌਤ, RPF ਜਵਾਨ ਨੇ ਲੁਧਿਆਣਾ ਦੇ CMC 'ਚ ਤੋੜਿਆ ਦਮ


author

shivani attri

Content Editor

Related News