ਯੂਥ ਅਕਾਲੀ ਦਲ ਦੀ ਰੈਲੀ 'ਚ ਜਵਾਨਾਂ ਨਾਲੋਂ ਜ਼ਿਆਦਾ ਬਜ਼ੁਰਗ (ਵੀਡੀਓ)

Friday, Mar 29, 2019 - 02:23 PM (IST)

ਸੰਗਰੂਰ (ਰਾਜੇਸ਼) : ਯੂਥ ਅਕਾਲੀ ਦਲ ਵੱਲੋਂ ਸੰਗਰੂਰ 'ਚ ਰੱਖੀ ਗਈ ਰੈਲੀ ਵਿਚ ਨੌਜਵਾਨਾਂ ਨਾਲੋਂ ਵੱਧ ਬਜ਼ੁਰਗ ਬੈਠੇ ਹੀ ਨਜ਼ਰ ਆਏ।

ਦਰਅਸਲ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਮਜੀਠੀਆ ਵਲੋਂ ਸੰਗਰੂਰ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਤੇ ਇਹ ਰੈਲੀ 'ਚ ਖਾਸ ਤੌਰ 'ਤੇ ਨੌਜਵਾਨ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲਈ ਰੱਖੀ ਗਈ ਸੀ ਪਰ ਰੈਲੀ 'ਚ ਜ਼ਿਆਦਾਤਰ ਪੱਗਾਂ ਬੰਨੀ ਬਜ਼ੁਰਗ ਦਿਖਾਈ ਦਿੱਤੇ। ਯੂਥ ਲਈ ਰੱਖੀ ਰੈਲੀ 'ਚ ਨੌਜਵਾਨਾਂ ਦੀ ਘੱਟ ਗਿਣਤੀ ਕੀਤੇ ਨਾ ਕੀਤੇ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਕਿਉਂਕਿ ਆਗਾਮੀ ਲੋਕ ਸਭਾ ਚੋਣਾਂ 'ਚ ਜ਼ਿਆਦਾਤਰ ਵੋਟਰ ਯੂਵਾ ਵਰਗ ਹੀ ਹੈ।


author

cherry

Content Editor

Related News