ਸੰਗਰੂਰ ਦੇ ਇਸ ਰਹੱਸਮਈ ਪਿੰਡ ਨੇ ਚੱਕਰਾਂ ’ਚ ਪਾਏ ਲੋਕ, ਇਕ ਗਲਤੀ ਕਰਦੀ ਹੈ ਵੰਸ਼ ਖਤਮ (ਵੀਡੀਓ)

Wednesday, Aug 28, 2019 - 12:31 PM (IST)

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦਾ ਪਿੰਡ ਝਨੇੜੀ ਆਪਣੇ-ਆਪ ਵਿਚ ਕਈ ਰਹੱਸ ਸਮੋਈ ਬੈਠਾ ਹੈ। ਇਸ ਪਿੰਡ ਵਿਚ ਇਕ ਧਾਰਮਿਕ ਅਸਥਾਨ ਹੈ ਡੇਰਾ ਬਾਬਾ ਮਾਧੋੋਦਾਸ ਜੀ ਦਾ। ਮਾਨਤਾ ਹੈ ਕਿ ਕੋਈ ਵੀ ਪਿੰਡ ਵਾਸੀ ਪਿੰਡ ਵਿਚ ਇਸ ਡੇਰੇ ਤੋਂ ਉਚਾ ਮਕਾਨ ਨਹੀਂ ਪਾ ਸਕਦਾ, ਜੇ ਕੋਈ ਅਜਿਹੀ ਹਿੰਮਤ ਕਰਦਾ ਹੈ ਤਾਂ ਉਸ ਦਾ ਵੰਸ਼ ਖਤਮ ਹੋ ਜਾਂਦਾ ਹੈ। ਇਸ ਡਰ ਦੇ ਚੱਲਦੇ ਪਿੰਡ ਵਿਚ ਕੋਈ ਵੀ ਮਕਾਨ ਇਸ ਡੇਰੇ ਤੋਂ ਉਚਾਨਹੀਂ ਹੈ। ਇਕ ਵਾਰ ਕਿਸੇ ਨੇ ਹਿੰਮਤ ਕਰਕੇ ਡੇਰੇ ਤੋਂ ਉਚੀ ਹਵੇਲੀ ਪਾਈ ਸੀ ਪਰ ਫਿਰ ਉਸ ਦਾ ਪਰਿਵਾਰ ਅੱਗੇ ਨਹੀਂ ਵਧ ਸਕਿਆ। ਪਰਿਵਾਰ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਆਪਣਾ ਘਰ ਛੱਡਣਾ ਪਿਆ। ਇਹ ਹਵੇਲੀ ਅੱਜ ਵੀ ਖੰਡਰ ਹੋ ਚੁੱਕੀ ਹੈ।

PunjabKesari

ਬਾਬਾ ਮਾਧੋੋ ਦਾਸ ਦੇ ਡੇਰੇ ਨੂੰ ਲੈ ਕੇ ਪਿੰਡ ਵਿਚ ਅਥਾਹ ਸ਼ਰਧਾ ਹੈ। ਮਾਨਤਾ ਹੈ ਕਿ ਬਾਬਾ ਮਾਧੋਦਾਸ ਜੀ ਨੇ ਇੱਥੇ ਆ ਕੇ ਤਪੱਸਿਆ ਕੀਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਡੇਰੇ ਵਿਚ ਆ ਕੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਹਨ। ਬੀਮਾਰੀ ਚਾਹੇ ਲਾਇਲਾਜ਼ ਹੋਵੇ। ਇੱਥੇ ਆ ਕੇ ਠੀਕ ਹੋ ਜਾਂਦੀ ਹੈ। ਫਿਲਹਾਲ ਪਿੰਡ ਝਨੇੜੀ ਲੋਕਾਂ ਲਈ ਰਹੱਸ ਦਾ ਕਾਰਨ ਬਣਿਆ ਹੋਇਆ ਹੈ। ਲੋਕ ਸਮਝ ਨਹੀਂ ਪਾ ਰਹੇ ਕਿ ਉਹ ਕੀ ਸ਼ਕਤੀ ਹੈ, ਜਿਸ ਕਾਰਨ ਇੱਥੇ ਕੋਈ ਵੀ ਡੇਰੇ ਤੋਂ ਉਚਾ ਮਕਾਨ ਨਹੀਂ ਪਾ ਸਕਦਾ। ਲੋਕ ਇੱਥੇ ਮੰਨਤਾਂ ਮੰਗਣ ਆਉਂਦੇ ਹਨ ਪਰ ਡੇਰੇ ਤੋਂ ਉਚਾ ਮਕਾਨ ਪਾਉਣ ਦੀ ਹਿੰਮਤ ਕੋਈ ਨਹੀਂ ਕਰਦਾ।


author

cherry

Content Editor

Related News