ਸੰਗਰੂਰ 'ਚ ਵਾਪਰੀ 4 ਦਿਨਾਂ 'ਚ ਦੂਜੀ ਘਟਨਾ, ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ

Sunday, May 12, 2019 - 09:52 AM (IST)

ਸੰਗਰੂਰ 'ਚ ਵਾਪਰੀ 4 ਦਿਨਾਂ 'ਚ ਦੂਜੀ ਘਟਨਾ, ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ

ਧੂਰੀ(ਦਵਿੰਦਰ ਖਿੱਪਲ,ਜੈਨ) : ਅੱਜ ਸਵੇਰੇ ਇਕ ਮਾਲਗੱਡੀ ਲੀਹੋਂ ਲੱਥ ਗਈ। ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਲੁਧਿਆਣਾ ਤੋਂ ਧੂਰੀ ਆ ਰਹੀ ਇਕ ਮਾਲਗੱਡੀ ਸ਼ਹਿਰ ਦੇ ਮੁੱਖ ਫਾਟਕਾਂ ਨੇੜੇ ਲੀਹੋਂ ਲੱਥ ਗਈ, ਜਿਸ ਕਾਰਨ ਸ਼ਹਿਰ ਦੇ ਮੁੱਖ ਫਾਟਕ ਕਰੀਬ 2 ਘੰਟੇ ਬੰਦ ਰਹੇ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ।

PunjabKesari

ਮਹਿਜ਼ ਚਾਰ ਦਿਨਾਂ ਅੰਦਰ ਦੂਜੀ ਵਾਰ ਮਾਲਗੱਡੀ ਲੀਹੋਂ ਲੱਥਣ ਕਾਰਨ ਜਿੱਥੇ ਮੁਸਾਫ਼ਰਾਂ 'ਚ ਸਹਿਮ ਹੈ, ਉੱਥੇ ਹੀ ਰੇਲ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਚਿੰਨ੍ਹ ਖੜ੍ਹਾ ਹੁੰਦਾ ਹੈ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਇਕੋ ਟਰੈਕ 'ਤੇ ਚਾਰ ਦਿਨਾਂ 'ਚ ਦੂਜੀ ਵਾਰ ਮਾਲਗੱਡੀ ਲੀਹੋਂ ਲੱਥ ਜਾਣਾ ਰੇਲ ਵਿਭਾਗ ਦੀ ਅਣਗਹਿਲੀ ਨੂੰ ਜਗ ਜ਼ਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਲਗੱਡੀ ਦੀ ਬਜਾਏ ਕੋਈ ਮੁਸਾਫ਼ਰ ਗੱਡੀ ਵੀ ਇਸ ਘਟਨਾ ਦਾ ਸ਼ਿਕਾਰ ਹੋ ਸਕਦੀ ਹੈ, ਜਿਸ ਕਾਰਣ ਸਫ਼ਰ ਕਰਨ ਸਮੇਂ ਉਨ੍ਹਾਂ ਦੇ ਮਨਾਂ 'ਚ ਸਹਿਮ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਲੰਘੀ 9 ਮਈ ਨੂੰ ਵੀ ਲੁਧਿਆਣਾ ਵੱਲੋਂ ਧੂਰੀ ਆ ਰਹੀ ਮਾਲਗੱਡੀ ਦੇ 2 ਡੱਬੇ ਲੀਹੋਂ ਲੱਥ ਗਏ ਸਨ।

ਇਸ ਸਬੰਧੀ ਸਟੇਸ਼ਨ ਸੁਪਰਡੈਂਟ ਨਾਲ ਫ਼ੋਨ 'ਤੇ ਸੰਪਰਕ ਕਰਨ 'ਤੇ ਉਨ੍ਹਾਂ ਰੇਲ ਵਿਭਾਗ ਦੀ ਨਾਕਾਮੀ ਨੂੰ ਛੁਪਾਉਂਦੇ ਹੋਏ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਣਕਾਰੀ ਰੇਲ ਵਿਭਾਗ ਦੇ ਸੀ.ਪੀ.ਆਰ.ਓ. ਹੀ ਦੇ ਸਕਦੇ ਹਨ ਪਰ ਸੀ. ਪੀ. ਆਰ. ਓ. ਦਾ ਫ਼ੋਨ ਨੰਬਰ ਮੰਗਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨੰਬਰ ਨਹੀਂ ਹੈ।


 


author

cherry

Content Editor

Related News