ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ ''ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
Saturday, Jul 10, 2021 - 06:19 PM (IST)
![ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ ''ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ](https://static.jagbani.com/multimedia/2021_7image_10_37_372590623car1.jpg)
ਸੰਗਰੂਰ (ਦਲਜੀਤ ਸਿੰਘ ਬੇਦੀ): ਮਸਤੂਆਣਾ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ
ਜਾਣਕਾਰੀ ਅਨੁਸਾਰ ਮੁਜੱਫਰਨਗਰ 54 ਸਾਲਾ ਵਾਸੀ ਨਰਮੋਹਨ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਦੋ ਮੁੰਡਿਆਂ ਲਵਦੀਪ ਸਿੰਘ ਅਤੇ ਮਨਦੀਪ ਸਿੰਘ ਸਣੇ ਦਮਦਮਾ ਸਾਹਿਬ ਜਾ ਰਹੇ ਸੀ ਤਾਂ ਕੱਲ੍ਹ ਸਵੇਰੇ ਤਕਰੀਬਨ 6 ਵਜੇ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਖੜ੍ਹੇ ਟਰਾਲੇ ’ਚ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜਸਵਿੰਦਰ ਕੌਰ, ਲਵਦੀਪ ਸਿੰਘ ਅਤੇ ਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਨਰਮੋਹਨ ਨੂੰ ਸਿਵਲ ਹਸਪਤਾਲ ਸੰਗਰੂਰ ਇਲਾਜ ਲਈ ਲਿਆਂਦਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਗੱਡੀ ਲਵਦੀਪ ਸਿੰਘ ਚਲਾ ਰਿਹਾ ਸੀ।
ਇਹ ਵੀ ਪੜ੍ਹੋ: ਸਾਈਕਲ 'ਤੇ ਸ਼੍ਰੀਲੰਕਾ, ਮਲੇਸ਼ੀਆ ਘੁੰਮਣ ਵਾਲਾ ਬਠਿੰਡੇ ਦਾ ਸਰਕਾਰੀ ਅਧਿਆਪਕ, ਸੁਣੋ ਤਜਰਬੇ (ਵੀਡੀਓ)