ਸੰਗਰੂਰ ਪੁਲਸ ਦੀ ਨਵੀਂ ਪਹਿਲ,ਹੁਣ ਡਿਜੀਟਲ ਤਰੀਕੇ ਨਾਲ ਦਰਜ਼ ਹੋਵੇਗੀ ਸ਼ਿਕਾਇਤ

Saturday, Apr 03, 2021 - 03:45 PM (IST)

ਸੰਗਰੂਰ ਪੁਲਸ ਦੀ ਨਵੀਂ ਪਹਿਲ,ਹੁਣ ਡਿਜੀਟਲ ਤਰੀਕੇ ਨਾਲ ਦਰਜ਼ ਹੋਵੇਗੀ ਸ਼ਿਕਾਇਤ

ਸ਼ੇਰਪੁਰ (ਅਨੀਸ਼): ਪੁਲਸ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਵੱਲੋ ਜ਼ਿਲ੍ਹੇ ਦੇ ਲੋਕਾਂ ਲਈ ਨਵੀਂ ਪਹਿਲ ਕਰਦਿਆਂ ਨਵੀਂ ਸ਼ੁਰੂਆਤ ਕੀਤੀ ਹੈ, ਜਿਸ ’ਤੇ ਹੁਣ ਸ਼ਿਕਾਇਤ ਕਰਤਾ ਘਰ ਬੈਠੇ ਹੀ ਆਪਣੀ ਸਿਕਾਇਤ ਦਰਜ ਕਰਵਾ ਸਕਦਾ ਹੈ। ਇਸ ਸਬੰਧੀ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਨੇ ਸ਼ਿਕਾਇਤ ਕਰਤਾ ਹੁਣ ਆਪਣੀ ਸ਼ਿਕਾਇਤ ਵਟਸਐਪ ਨੰਬਰ 80541-12112 ਰਾਹੀਂ ਘਰ ਬੈਠੇ ਹੀ ਦਰਜ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ: ਮੇਲੇ 'ਚ ਗਏ 21 ਸਾਲਾ ਨੌਜਵਾਨ ਦਾ ਅਣਪਛਾਤਿਆਂ ਵਲੋਂ ਕਤਲ

 ਸ਼ਿਕਾਇਤ ਕਰਤਾ ਆਪਣੇ ਵਟਸਐੱਪ ਤੋਂ ਦਰਖਾਸਤ ਸਮੇਤ ਸਬੰਧਤ ਕਾਗਜਾਤ ਦੀ ਫੋਟੋ ਖਿੱਚ ਕੇ ਉਪਰੋਕਤ ਨੰਬਰ ਤੇ ਭੇਜੇ ਗਏ ਅਤੇ 24 ਘੰਟਿਆਂ ਅੰਦਰ-ਅੰਦਰ ਨਿਵਾਰਨ ਅਫ਼ਸਰ ਵੱਲੋਂ ਵੀਡੀਓ ਕਾਲ ਰਾਹੀਂ ਸੁਣਵਾਈ ਕੀਤੀ ਜਾਵੇਗੀ। ਸ਼ਿਕਾਇਤਕਰਤਾ ਵੱਲੋ ਐੱਸ.ਐੱਸ.ਪੀ. ਸੰਗਰੂਰ ਨਾਲ ਦਿੱਤਾ ਸੰਪਰਕ ਸਮਾਂ ਆਪਣੀ ਸਹੂਲਤ ਅਨੁਸਾਰ ਬਦਲਾਇਆ ਜਾ ਸਕੇਗਾ ਅਤੇ ਪੜਤਾਲੀਆ ਅਫਸਰ ਪਾਸ ਆਪਣੀ ਅਸਲੀ ਦਰਖਾਸਤ ਲੈ ਕੇ ਜਾਣ ਤੇ ਹੀ ਪੜਤਾਲ ਆਰੰਭ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੁਨਸ਼ੀ ਰਾਜਵਿੰਦਰ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਲੰਬੀ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 3 ਕੁੜੀਆਂ ਸਮੇਤ 12 ਕਾਬੂ


author

Shyna

Content Editor

Related News