ਸੁਖਬੀਰ ਨੂੰ ਆਈ ਢੀਂਡਸਾ ਦੀ ਯਾਦ (ਵੀਡੀਓ)

03/22/2019 5:38:53 PM

ਸੰਗਰੂਰ (ਰਾਜੇਸ਼ ਕੋਹਲੀ) : ਅਕਾਲੀ ਦਲ ਵਲੋਂ ਸੰਗਰੂਰ ਸੀਟ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਗਵੰਤ ਮਾਨ ਵਰਗੇ ਨੇਤਾ ਨਾਲ ਟੱਕਰ ਲੈਣ ਲਈ ਸੁਖਬੀਰ ਬਾਦਲ ਵਲੋਂ ਆਪਣੇ ਪੁਰਾਣੇ ਨੇਤਾ ਅਤੇ ਸੰਭਾਵਤ ਉਮੀਦਵਾਰ ਦੇ ਪਿਤਾ ਸੁਖਦੇਵ ਢੀਂਡਸਾ ਨੂੰ ਸਿਆਸੀ ਮੰਚਾਂ 'ਤੇ ਉਤਰਨ ਦੀ ਅਪੀਲ ਕੀਤੀ ਗਈ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪਿਤਾ ਸਮਾਨ ਸਰਦਾਰ ਢੀਂਡਸਾ ਚੁਣਾਵੀ ਬੈਠਕਾਂ ਵਿਚ ਸ਼ਾਮਲ ਹੁੰਦੇ ਹਨ ਤਾਂ ਉਸ ਦਾ ਪਾਰਟੀ ਨੂੰ ਜਰੂਰ ਫਾਇਦਾ ਹੋਵੇਗਾ।

ਦੱਸ ਦੇਈਏ ਕਿ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਸੁਖਦੇਵ ਢੀਂਡਸਾ ਅਤੇ ਸੀਨੀਅਰ ਨੇਤਾਵਾਂ ਦੇ ਬਾਗੀ ਹੋਣ ਤੋਂ ਬਾਅਦ ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ ਵਿਚ ਪੂਰੀ ਤਾਕਤ ਲਗਾਈ ਜਾ ਰਹੀ ਹੈ। ਫਿਲਹਾਲ ਪਾਰਟੀ ਯੂਥ ਬ੍ਰਿਗੇਡ ਦੇ ਸਹਾਰੇ ਚੋਣ ਪ੍ਰਚਾਰ ਵਿਚ ਲੱਗੀ ਹੋਈ ਹੈ।


cherry

Content Editor

Related News