ਪਰਮਿੰਦਰ ਢੀਂਡਸਾ ਬਣੇ ਮਿਸਾਲ, ਧੀ ਦੇ ਜਨਮਦਿਨ ’ਤੇ ਵੰਡੇ 15 ਹਜ਼ਾਰ ਸੈਨੇਟਾਈਜ਼ਰ

04/29/2020 7:36:48 PM

ਸੰਗਰੂਰ (ਬੇਦੀ,ਸਿੰਗਲਾ): ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਪਣੀ ਧੀ ਦੇ ਜਨਮ ਦਿਨ 'ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੁੱਢਲੀ ਸੁਰੱਖਿਆ ਲਈ 15 ਹਜ਼ਾਰ ਸੈਨੇਟਾਈਜ਼ਰ ਦੀਆਂ ਬੋਤਲਾਂ ਵੰਡ ਕੇ ਸੇਵਾ ਨਿਭਾਈ।ਅਮਾਨਤ ਫਾਉਡੇਸ਼ਨ ਉਨ੍ਹਾਂ ਦੀ ਪੁੱਤਰੀ ਦੇ ਨਾਮ ਤੇ ਬਣੀ ਸੇਵਾ ਨੂੰ ਸਮਰਪਿਤ ਹੈ ਜਿਸ ਦੇ ਵਲੋਂ  ਉਨ੍ਹਾਂ ਵਾਇਰਸ ਨਾਲ ਲੜ ਰਹੇ ਪੁਲਸ ਦੇ ਜਵਾਨਾਂ ਨੂੰ ਸੈਨੇਟਾਈਜ਼ਰ ਦੀਆਂ ਬੋਤਲਾਂ ਦੀ ਪਹਿਲੀ ਖੇਪ ਜ਼ਿਲਾ ਪੁਲਸ ਮੁੱਖੀ ਡਾ. ਸੰਦੀਪ ਗਰਗ ਜੀ ਨੂੰ ਸੌਪੀ ਤਾਂ ਕਿ ਲਾਕਡਾਊਨ ਦੀ ਪਾਲਣਾ ਕਰਨ ਤੇ ਲੋੜਵੰਦ ਲੋਕਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਖਾਤਰ ਪੁਲਸ ਵਲੋਂ ਸੰਭਾਲੇ ਮੋਰਚੇ ਨੂੰ ਹੋਰ ਬਲ ਮਿਲ ਸਕੇ।

ਇਹ ਵੀ ਪੜ੍ਹੋ: ਪਟਿਆਲਾ 'ਚ ਕੋਰੋਨਾ ਦਾ ਕਹਿਰ: ਹਜ਼ੂਰ ਸਾਹਿਬ ਤੋਂ ਪਰਤੇ ਦੋ ਸ਼ਰਧਾਲੂ ਆਏ ਪਾਜ਼ੀਟਿਵ

ਪਰਿਵਾਰਾਂ ਤੱਕ ਸੈਨੇਟਾਈਜ਼ਰ ਜਰੂਰ ਪਹੁੰਚਾਇਆ ਜਾਵੇਗਾ ਤਾਂ ਕਿ ਕਰੋਨਾ ਵਾਇਰਸ ਖਿਲਾਫ ਲੜਾਈ ਪ੍ਰਭਾਵੀ ਢੰਗ ਨਾਲ ਲੜੀ ਜਾ ਸਕੇ।ਸ੍ਰ.ਢੀਂਡਸਾ ਨੇ ਕਿਹਾ ਕਿ ਸਮੁੱਚਾ ਪਰਿਵਾਰ ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਪਣੇ ਸਮੇਂ ਦੀ ਵਰਤੋਂ ਸਮਾਜ ਦੇ ਭਲੇ ਲਈ ਕਰਨ 'ਚ ਜੁੱਟਿਆ ਹੋਇਆ ਹੈ।ਇਸ ਮੌਕੇ ਸ.ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਉਨ੍ਹਾਂ ਦੇ ਸਪੁੱਤਰ ਚਿਰਾਗਵੀਰ ਸਿੰਘ ਢੀਂਡਸਾ ਤੇ ਸਪੁੱਤਰੀ ਅਮਾਨਤ ਕੋਰ ਵੀ ਮੋਜੂਦ ਸਨ।

ਇਹ ਵੀ ਪੜ੍ਹੋ:  ਗੇਟ ਮੂਹਰੇ ਡਿੱਗੇ ਪਏ 10-10 ਦੇ ਨੋਟਾਂ ਨੇ ਘਰ ਵਾਲਿਆਂ ਨੂੰ ਪਾਈਆਂ ਭਾਜੜਾਂ


Shyna

Content Editor

Related News