ਜਦੋਂ ਤੋਂ ਦੇਸ਼ ਦੀ ਸੱਤਾ ''ਤੇ ਭਾਜਪਾ ਕਾਬਜ਼ ਹੋਈ, ਉਦੋਂ ਤੋਂ ਹੀ ਦੇਸ਼ ਵਿਚ ਫਿਰਕਾਪ੍ਰਸਤੀ ਫੈਲੀ
Sunday, Jun 17, 2018 - 08:42 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) – ਆਰ. ਐੱਸ. ਐੱਸ. ਵੱਲੋਂ ਕੀਤੇ ਜਾ ਰਹੇ ਭੜਕਾਊ ਫਿਰਕੂ ਪ੍ਰਚਾਰ ਕਾਰਨ ਦੇਸ਼ 'ਚ ਆਪਸੀ ਭਾਈਚਾਰਾ ਖਤਮ ਹੁੰਦਾ ਜਾ ਰਿਹਾ ਹੈ ਅਤੇ ਇਕ ਵਾਰ ਫਿਰ ਦੇਸ਼ 'ਚ ਮਨੂੰਵਾਦੀ ਵਿਚਾਰਧਾਰਾ ਵਾਲਾ ਦੌਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸੀ. ਪੀ. ਆਈ. (ਐੱਮ) ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ । ਇਹ ਸ਼ਬਦ ਪਾਰਟੀ ਦੇ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਸੰਗਰੂਰ ਵਿਖੇ ਇਕ ਮੀਟਿੰਗ ਦੌਰਾਨ ਕਹੇ । ਕਾਮਰੇਡ ਸੇਖੋਂ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਸੱਤਾ 'ਤੇ ਭਾਜਪਾ ਕਾਬਜ਼ ਹੋਈ ਹੈ, ਉਦੋਂ ਤੋਂ ਦੇਸ਼ ਵਿਚ ਫਿਰਕਾਪ੍ਰਸਤੀ ਫੈਲੀ ਹੈ ਅਤੇ ਸਾਰੇ ਸੰਵਿਧਾਨਿਕ ਅਹੁਦਿਆਂ 'ਤੇ ਆਰ. ਐੱਸ. ਐੱਸ. ਦੇ ਚਹੇਤਿਆਂ ਦਾ ਕਬਜ਼ਾ ਹੈ । ਕਾਮਰੇਡ ਸੇਖੋਂ ਨੇ ਕਿਹਾ ਕਿ ਇਨ੍ਹਾਂ ਵਲੋਂ ਧਰਮ-ਨਿਰਪੱਖ ਵਿਅਕਤੀਆਂ, ਜੋ ਭਾਜਪਾ ਸਰਕਾਰ ਦੀ ਇਸ ਗਲਤ ਨੀਤੀ ਖਿਲਾਫ ਮੂੰਹ ਖੋਲ੍ਹਦੇ ਹਨ ਜਾਂ ਲਿਖਦੇ ਹਨ, ਦੇ ਸੱਚ ਨੂੰ ਕਤਲ ਕਰ ਕੇ ਦਬਾਇਆ ਜਾ ਰਿਹਾ ਹੈ ।ਦੇਸ਼ ਦੀ ਜਨਤਾ ਨੂੰ ਇਨ੍ਹਾਂ ਤੋਂ ਛੁਟਕਾਰਾ ਦਿਵਾਉਣ ਲਈ ਸੀ. ਪੀ. ਆਈ. (ਐੱਮ) ਨੇ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ।
