ਪੇਸ਼ੀ 'ਤੇ ਆਇਆ ਕੈਦੀ ਸਾਥੀਆਂ ਨਾਲ ਫਰਾਰ, ਕੀਤੀ ਫਾਈਰਿੰਗ

Friday, Dec 13, 2019 - 05:12 PM (IST)

ਪੇਸ਼ੀ 'ਤੇ ਆਇਆ ਕੈਦੀ ਸਾਥੀਆਂ ਨਾਲ ਫਰਾਰ, ਕੀਤੀ ਫਾਈਰਿੰਗ

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੀ ਮੂਨਕ ਅਦਾਲਤ ਵਿਚ ਬਠਿੰਡਾ ਪੁਲਸ ਭਗਵਾਨ ਸਿੰਘ ਗੱਗੀ (23) ਨਾਂ ਦੇ ਕੈਦੀ ਨੂੰ ਪੇਸ਼ੀ ਲਈ ਲੈ ਕੇ ਆਈ ਸੀ। ਪੇਸ਼ੀ ਤੋਂ ਬਾਅਦ ਜਿਵੇਂ ਹੀ ਪੁਲਸ ਪਾਰਟੀ ਨੇ ਉਸ ਨੂੰ ਵਾਪਸ ਲਿਜਾਣ ਲਈ ਗੱਡੀ ਵਿਚ ਬਿਠਾਇਆ ਤਾਂ ਉਸ ਨੇ ਉਲਟੀ ਆਉਣ ਦਾ ਬਹਾਨਾ ਬਣਾਇਆ ਅਤੇ ਗੱਡੀ ਵਿਚੋਂ ਬਾਹਰ ਨਿਕਲ ਗਿਆ। ਇਸ ਦੌਰਾਨ ਉਥੇ ਇਕ ਬਰੇਜਾ ਗੱਡੀ ਵਿਚ ਸਵਾਰ ਹੋ ਕੇ ਆਏ ਗੱਗੀ ਦੇ ਸਾਥੀ ਉਸ ਨੂੰ ਲੈ ਕੇ ਫਰਾਰ ਹੋ ਗਏ।

ਪੁਲਸ ਪਾਰਟੀ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫਾਈਰਿੰਗ ਕਰ ਦਿੱਤੀ, ਜਿਸ ਨਾਲ ਚਰਨਜੀਤ ਸਿੰਘ ਨਾਂ ਦੇ ਪੁਲਸ ਕਰਮਚਾਰੀ ਦੀ ਲੱਤ 'ਤੇ ਗੋਲੀ ਲੱਗ ਗਈ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਉਥੇ ਹੀ ਪੁਲਸ ਨੇ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News