ਬਾਦਲ ਨੇ ਕਰਵਾਇਆ ਗੁਰਦੁਆਰਿਆਂ 'ਤੇ RSS ਦਾ ਕਬਜ਼ਾ : ਹਰਪਾਲ ਚੀਮਾ (ਵੀਡੀਓ)

Monday, Feb 04, 2019 - 02:18 PM (IST)

ਸੰਗਰੂਰ (ਪ੍ਰਿੰਸ)— ਮਹਾਰਾਸ਼ਟਰ 'ਚ ਗੁਰਦੁਆਰਿਆਂ 'ਤੇ ਸਰਕਾਰ ਦੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ 'ਆਪ' ਆਗੂ ਹਰਪਾਲ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਿਆਂ 'ਤੇ ਆਰ. ਐੱਸ. ਐੱਸ. ਦਾ ਕਬਜ਼ਾ ਕਰਵਾਇਆ ਹੈ ਤੇ ਹੁਣ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਅਕਾਲੀ ਦਲ ਇਸ ਦੇ ਖਿਲਾਫ ਬੋਲ ਰਿਹਾ ਹੈ। ਹਰਪਾਲ ਚੀਮਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਆਰ. ਐੱਸ.ਐੱਸ. ਦਾ ਮੈਂਬਰ ਦੱਸਿਆ।

ਇਸ ਦੇ ਨਾਲ ਹੀ 'ਆਪ' ਆਗੂ ਨੇ ਵਿਰਸਾ ਸਿੰਘ ਵਲਟੋਹਾ 'ਤੇ ਡਾਕਟਰ ਤ੍ਰੇਹਣ ਸਿੰਘ ਦਾ ਕਤਲ ਕਰਨ ਦੇ ਲੱਗੇ ਦੋਸ਼ਾਂ 'ਤੇ ਬੋਲਦੇ ਹੋਏ ਕਿਹਾ ਕਿ ਵਲਟੋਹਾ ਨੂੰ ਜਲਦ ਗ੍ਰਿਫਤਾਰ ਕਰਕੇ ਜੇਲ ਵਿਚ ਬੰਦ ਕਰਨਾ ਚਾਹੀਦਾ ਹੈ।


author

cherry

Content Editor

Related News