ਘੱਗਰ 'ਚ ਫਿਰ ਵਧਿਆ ਪਾਣੀ ਦਾ ਪੱਧਰ, ਲੋਕਾਂ ਦੇ ਸੁੱਕੇ ਸਾਹ (ਵੀਡੀਓ)

08/22/2019 5:29:00 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ 'ਚ ਘੱਗਰ ਦਰਿਆ ਇਕ ਵਾਰ ਫਿਰ ਘਾਤਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜਿਸ ਕਾਰਨ ਘੱਗਰ ਨਜ਼ਦੀਕ ਵਸਦੇ ਪਿੰਡਾਂ ਦੇ ਲੋਕਾਂ 'ਚ ਮੁੜ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ।

PunjabKesari

ਦਰਅਸਲ ਬੀਤੇ ਮਹੀਨੇ 'ਚ ਘੱਗਰ 'ਚ ਪਏ ਪਾੜ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਵੜਿਆ ਤੇ ਉਨ੍ਹਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਕਰਨ ਦੇ ਨਾਲ-ਨਾਲ ਲੋਕਾਂ ਦੇ ਘਰਾਂ 'ਚ ਵੀ ਦਾਖਲ ਹੋ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ ਸੀ। ਹੁਣ ਇਕ ਵਾਰ ਫਿਰ ਘੱਗਰ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਦੇ ਸਾਹ ਸੁੱਕੇ ਪਏ ਹਨ। ਜਦੋਂ ਇਸ ਸਬੰਧੀ ਸੰਗਰੂਰ ਦੇ ਡੀ.ਸੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ ਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

PunjabKesari

ਫਿਲਹਾਲ ਪਿੰਡ ਵਾਸੀ ਖੁਦ ਇਸ ਮੁਸੀਬਤ ਨਾਲ ਨਜਿੱਠਣ ਲਈ ਜੱਦੋ ਜਹਿਦ ਕਰ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਲਈ ਮਹਿਜ਼ ਦਾਅਵੇ ਤੱਕ ਸੀਮਤ ਰਹਿੰਦਾ ਹੈ ਜਾਂ ਇਸ ਮੁਸ਼ਕਿਲ ਦੀ ਘੜੀ 'ਚ ਲੋਕਾਂ ਦਾ ਸਾਥ ਦੇਣ ਲਈ ਅਪੜ੍ਹਦਾ ਹੈ।


cherry

Content Editor

Related News