ਫਤਿਹਵੀਰ ਨੂੰ ਬਚਾਉਣ ਦੀ ਜੰਗ ਅਜੇ ਵੀ ਜਾਰੀ, ਹੁਣ NDRF ਸਾਂਭੇਗੀ ਮੋਰਚਾ (ਵੀਡੀਓ)

06/09/2019 3:38:06 PM

ਸੰਗਰੂਰ : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਸਥਿਤ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਲਈ ਪਿਛਲੇ 70 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲੋਕਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬੋਰ ਦਾ ਕੰਮ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ ਤੇ ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਮੋਰਚਾ ਸਭਾਲਿਆ ਜਾਵੇਗਾ, ਜੋ ਸੁਰੰਗ ਰਾਹੀਂ ਫਤਿਹਵੀਰ ਨੂੰ ਬਾਹਰ ਕੱਢਣਗੇ। ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ 'ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਇਕ ਆਦਮੀ ਬੋਰਵੈੱਲ ਦੇ ਦਰਮਿਆਨ ਸੱਬਲ ਨਾਲ ਮਿੱਟੀ ਖੋਦ ਕੇ ਬਾਲਟੀ ਰਾਹੀਂ ਉਪਰ ਭੇਜ ਰਿਹਾਹੈ। ਕਈ ਜੇ. ਸੀ. ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ 'ਤੇ ਦਿਨ-ਰਾਤ ਕੰਮ ਕਰ ਰਹੇ ਹਨ।


Baljeet Kaur

Content Editor

Related News