ਸੰਗਰੂਰ ''ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ''ਚ ਸ਼ਹਿਰ ਵਾਸੀ
Wednesday, Jun 24, 2020 - 05:48 PM (IST)
ਭਵਾਨੀਗੜ (ਕਾਂਸਲ)— ਜ਼ਿਲ੍ਹਾ ਸੰਗਰੂਰ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਇਥੋਂ ਇਕੱਠੇ 62 ਮਾਮਲੇ ਸਾਹਮਣੇ ਸਨ। ਇਕੱਠੇ 62 ਕੇਸ ਮਿਲਣ ਨਾਲ ਮਲੇਰਕੋਟਲਾ, ਧੂਰੀ, ਸੰਗਰੂਰ, ਲੋਗੋਵਾਲ ਅਤੇ ਪਟਿਆਲਾ ਸਮੇਤ ਹੋਰ ਆਸ ਪਾਸ ਦੇ ਸ਼ਹਿਰਾਂ 'ਚ ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਸਥਾਨਕ ਸ਼ਹਿਰ ਅਤੇ ਇਲਾਕਾ ਨਿਵਾਸੀਆਂ 'ਚ ਵੱਡੀ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਇਨ੍ਹਾਂ ਸ਼ਹਿਰਾਂ 'ਚੋਂ ਰੋਜ਼ਾਨਾ ਹੀ ਕਈ ਵਪਾਰੀਆਂ, ਵੱਖ-ਵੱਖ ਮਹਿਕਮਿਆਂ ਦੇ ਕਰਮਚਾਰੀਆਂ ਅਤੇ ਹੋਰ ਲੋਕਾਂ ਦਾ ਇਥੇ ਆਉਣ ਜਾਣ ਹੈ।
ਸਬਜ਼ੀ ਅਤੇ ਫਲ ਫਰੂਟ ਦੀ ਹੱਬ ਦੇ ਤੌਰ 'ਤੇ ਜਾਣਿਆਂ ਜਾਂਦਾ ਸ਼ਹਿਰ ਮਲੇਰਕੋਟਲਾ ਹੁਣ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਕੋਰੋਨਾ ਹੱਬ ਬਣਦਾ ਜਾ ਰਿਹਾ ਜਾ ਰਿਹਾ ਹੈ ਅਤੇ ਮਲੇਰਕੋਟਲਾ ਤੋਂ ਸਬਜੀ ਅਤੇ ਫਰੂਟ ਦੀ ਆਮਦ ਨੂੰ ਲੈ ਕੇ ਵੀ ਸ਼ਹਿਰ ਨਿਵਾਸੀਆਂ 'ਚ ਚਿੰਤਾ ਬਣੀ ਹੋਈ ਹੈ।
ਇਸ ਸੰਬੰਧੀ ਅੱਜ ਸਥਾਨਕ ਸਬਜੀ ਮੰਡੀ ਦੇ ਪ੍ਰਧਾਨ ਦੇਵ ਰਾਜ ਸ਼ਰਮਾ, ਗੁਰਦੇਵ ਗਰਗ ਅਤੇ ਹੋਰ ਆੜਤੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਹੁਣ ਸ਼ਹਿਰ ਦੀ ਸਬਜੀ ਮੰਡੀ 'ਚ ਮਲੇਰਕੋਟਲਾ ਦੇ ਨਾਲ-ਨਾਲ ਦਿੱਲੀ ਅਤੇ ਹੋਰ ਕੋਰੋਨਾ ਪ੍ਰਭਾਵਿਤ ਇਲਾਕਿਆਂ ਤੋਂ ਕੋਈ ਵੀ ਸਬਜੀ ਜਾਂ ਫਰੂਟ ਵਗੈਰਾ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਸਬਜੀ ਮੰਡੀ 'ਚ ਰੋਜ਼ਾਨਾ ਸਬਜੀ ਇਲਾਕੇ ਦੇ ਪਿੰਡਾਂ ਵਿਚਲੇ ਕਿਸਾਨਾਂ ਦੇ ਖੇਤਾਂ 'ਚੋਂ ਹੀ ਆਉਂਦੀ ਹੈ ਅਤੇ ਉਕਤ ਸ਼ਹਿਰਾਂ ਨਾਲ ਸੰਬੰਧਤ ਜੋ ਇਕਾ-ਦੁੱਕਾ ਵਿਅਕਤੀ ਸਬਜੀ ਮੰਡੀ 'ਚ ਆਉਂਦੇ ਸਨ, ਅਸੀਂ ਉਨ੍ਹਾਂ ਨੂੰ ਆਉਣ ਤੋਂ ਮਨਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਫਗਵਾੜਾ ਗੇਟ ਸਥਿਤ ਮੋਬਾਇਲ ਹਾਊਸ ਨੇੜੇ ਚੱਲੀਆਂ ਗੋਲੀਆਂ, ਦੋ ਨੌਜਵਾਨ ਕੀਤੇ ਅਗਵਾ
ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਬਾਹਰਲੇ ਸ਼ਹਿਰਾਂ ਤੋਂ ਅਉਣ ਵਾਲੇ ਵਪਾਰੀਆਂ, ਵਿਭਾਗਾਂ ਦੇ ਕਰਮਚਾਰੀਆਂ, ਸ਼ਹਿਰ ਦੀ ਸਬਜੀ ਮੰਡੀ ਦੇ ਆੜਤੀਆਂ ਅਤੇ ਇਥੇ ਕੰਮ ਕਰਨ ਵਾਲੇ ਕਾਮਿਆਂ, ਰੇਹੜੀਆਂ ਅਤੇ ਦੁਕਾਨਾਂ ਉਪਰ ਫਲ ਅਤੇ ਸਬਜੀਆਂ ਵੇਚਣ ਵਾਲੇ ਵਿਅਕਤੀਆਂ ਅਤੇ ਬਜ਼ਾਰ ਵਿਚਲੇ ਦੁਕਾਨਦਾਰਾਂ ਦੇ ਵੀ ਕੋਰੋਨਾ ਟੈਸਟ ਹੋਣੇ ਚਾਹੀਦੇ ਹਨ।
ਇਸ ਸੰਬੰਧੀ ਸਥਾਨਕ ਹਸਪਤਾਲ ਦੇ ਐੱਸ. ਐੱਮ. ਓ ਡਾਕਟਰ ਪਰਵੀਨ ਗਰਗ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਲਾਬੰਦੀ ਖੋਲ੍ਹ•ਦੇਣ ਕਾਰਨ ਹੀ ਲੋਕਾਂ ਦੀ ਇਕ ਤੋਂ ਦੂਜੇ ਸ਼ਹਿਰ ਆਉਣੀ ਜਾਣੀ ਹੋ ਗਈ ਹੈ ਅਤੇ ਅਸੀਂ ਕਿਸੇ ਵੀ ਵਪਾਰੀ ਨੂੰ ਆਉਣ ਤੋਂ ਰੋਕ ਨਹੀਂ ਸਕਦੇ।
ਇਹ ਵੀ ਪੜ੍ਹੋ: ਜਲੰਧਰ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਪਾਕਿ ਦੀ ਕੁੜੀ ਨੇ ਲਾਈ ਮੋਦੀ ਨੂੰ ਗੁਹਾਰ
ਉਨ੍ਹਾਂ ਕਿਹਾ ਕਿ ਸਾਵਧਾਨੀ 'ਚ ਹੀ ਬਚਾਅ ਹੈ ਇਸ ਲਈ ਤਾਲਾਬੰਦੀ ਖੁੱਲਣ ਕਾਰਨ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਜ਼ਰੂਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਜਿਵੇਂ ਕਿ ਸਮਾਜਿਕ ਦੂਰੀ ਬਣਾਏ ਰੱਖਣਾ, ਮਾਸਕ ਅਤੇ ਸਨੈਟਾਈਜ਼ਰ ਦੀ ਵਰਤੋਂ ਕਰਕੇ ਆਪਣੀ ਕੇਅਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਮਰਜੀ ਨਾਲ ਜਾਂ ਜ਼ਬਰਦਸਤੀ ਕਿਸੇ ਦਾ ਕੋਰੋਨਾ ਟੈਸਟ ਨਹੀਂ ਕਰ ਸਕਦੇ ਪਰ ਜੇਕਰ ਸਰਕਾਰ ਜਾਂ ਪ੍ਰਸਾਸ਼ਨ ਇਸ ਤਰ੍ਹਾਂ ਦਾ ਕੋਈ ਅੰਦੇਸ਼ ਜਾਰੀ ਕਰਦਾ ਹੈ ਤਾਂ ਹੀ ਇਹ ਸੰਭਵ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚੋਂ ਸਾਹਮਣੇ ਆਏ ਕੋਰੋਨਾ ਵਾਇਰਸ ਦੇ 5 ਪਾਜ਼ੇਟਿਵ ਕੇਸ