ਕੈਪਟਨ ਦੀ ਸੰਗਰੂਰ ਫੇਰੀ ਦੌਰਾਨ ਹੋਈ ਚੋਣ ਜ਼ਾਬਤੇ ਦੀ ਉਲੰਘਣਾ

Wednesday, Apr 24, 2019 - 03:30 PM (IST)

ਕੈਪਟਨ ਦੀ ਸੰਗਰੂਰ ਫੇਰੀ ਦੌਰਾਨ ਹੋਈ ਚੋਣ ਜ਼ਾਬਤੇ ਦੀ ਉਲੰਘਣਾ

ਸੰਗਰੂਰ (ਯਾਦਵਿੰਦਰ) : ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਹੱਕ ਵਿਚ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵੀ ਹੋਈ। ਪਾਰਟੀ ਵੱਲੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਉਕਤ ਰੈਲੀ ਧੂਰੀ ਰੋਡ 'ਤੇ ਇਕ ਵੱਡੇ ਪੈਲੇਸ ਵਿਚ ਰੱਖੀ ਹੋਈ ਸੀ ਅਤੇ ਉਕਤ ਪੈਲੇਸ ਦੇ ਨੇੜੇ ਪੈਂਦੇ ਪੁਲ ਉਪਰ ਸਥਿਤ ਖੰਭਿਆ 'ਤੇ ਕੈਪਟਨ ਦੇ ਸੁਆਗਤ ਲਈ ਜੀ ਆਇਆ ਦੇ ਬੋਰਡ ਲੱਗੇ ਨਜ਼ਰ ਆਏ।

ਕੀ ਕਹਿਣੈ ਐੱਸ.ਡੀ.ਐੱਮ. ਸੰਗਰੂਰ ਦਾ : ਜਦੋਂ ਇਸ ਸਬੰਧੀ ਐੱਸ.ਡੀ.ਐੱਮ. ਸੰਗਰੂਰ ਅਵਿਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੋਰਡਾਂ ਨੂੰ ਉਤਾਰਨ ਲਈ ਟੀਮ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਰਟੀ ਨੂੰ ਬਣਦਾ ਨੋਟਿਸ ਭੇਜਿਆ ਜਾਵੇਗਾ।


author

cherry

Content Editor

Related News