...ਜਦੋਂ ਮਾਂ ਦੇ ਗਲ ਲੱਗ ਰੋ ਪਏ ਭਗਵੰਤ ਮਾਨ (ਵੀਡੀਓ)

Friday, May 24, 2019 - 01:35 PM (IST)

ਸੰਗਰੂਰ : ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਦੂਜੀ ਵਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਾਂ ਦਾ ਅਸ਼ੀਰਵਾਦ ਲੈਣ ਲਈ ਆਪਣੇ ਜੱਦੀ ਪਿੰਡ ਸਤੌਜ ਪੁੱਜੇ, ਜਿੱਥੇ ਉਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਦੌਰਾਨ ਮਾਨ ਨੇ ਆਪਣੀ ਮਾਂ ਹਰਪਾਲ ਕੌਰ ਦੇ ਚਰਨ ਛੂਹਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਗਲੇ ਮਿਲੇ। ਮਾਂ ਦੇ ਗਲ ਲੱਗਦੇ ਹੀ ਮਾਨ ਭਾਵੁਕ ਹੋ ਗਏ। 

ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕੋਈ ਵੀ ਉਮੀਦਵਾਰ ਦੂਸਰੀ ਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ, ਸਿਰਫ ਸੁਰਜੀਤ ਸਿੰਘ ਬਰਨਾਲਾ ਨੇ 1996 ਤੇ 1998 ਵਿਚ ਜਿੱਤ ਪ੍ਰਾਪਤ ਕੀਤੀ ਸੀ, ਇਸ ਤੋਂ ਬਾਅਦ ਕੋਈ ਵੀ ਮੈਂਬਰ ਪਾਰਲੀਮੈਂਟ 'ਚ ਇਹ ਇਤਿਹਾਸ ਨਹੀਂ ਦੁਹਰਾ ਸਕਿਆ ਪਰ ਹੁਣ ਭਗਵੰਤ ਮਾਨ ਨੇ 2014 ਤੋਂ ਬਾਅਦ 2019 'ਚ ਜਿੱਤ ਕੇ ਇਤਿਹਾਸ ਬਦਲ ਦਿੱਤਾ ਹੈ।


author

cherry

Content Editor

Related News