ਭਗਵੰਤ ਮਾਨ ਨੇ ਵਿਦਿਆਰਥਣ ਦੀ ਇੱਛਾ ਕੀਤੀ ਪੂਰੀ, ਦਿੱਤੀ ਇਹ ਜ਼ਿੰਮੇਵਾਰੀ
Friday, May 03, 2019 - 03:35 PM (IST)

ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਮਰਥਨ ਵਿਚ ਨਵੇਂ ਵੋਟਰ ਵੀ ਆਉਣੇ ਸ਼ੁਰੂ ਹੋ ਗਏ ਹਨ। ਦਰਅਸਲ ਸੰਗਰੂਰ ਦੇ ਲਹਿਰਾਗਾਗਾ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਮੈਡੀਕਲ ਦੀ ਇਕ ਵਿਦਿਆਰਥਣ ਨੇ ਪੋਲਿੰਗ ਏਜੰਟ ਬਣਨ ਦੀ ਇੱਛਾ ਜਤਾਈ ਹੈ। ਲੜਕੀ ਦਾ ਨਾਮ ਹਰਮਨਦੀਪ ਕੌਰ ਹੈ ਤੇ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ। ਹਰਮਨਦੀਪ ਨੇ ਦੱਸਿਆ ਕਿ ਉਸ ਦਾ ਪਰਿਵਾਰ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰਾਂ ਵਜੋਂ ਅਹਿਮ ਭੂਮਿਕਾ ਨਿਭਾ ਰਿਹਾ ਹੈ ਤੇ ਉਨ੍ਹਾਂ ਨੂੰ ਦੇਖ ਕੇ ਉਸ ਦੇ ਦਿਲ 'ਚ 'ਆਪ' ਦੀ ਪੋਲਿੰਗ ਏਜੰਟ ਬਣਨ ਦੀ ਇੱਛਾ ਜਾਗੀ। ਹਰਮਨਦੀਪ ਆਪਣੇ ਨਾਲ-ਨਾਲ ਹੋਰਨਾਂ ਕੁੜੀਆਂ ਨੂੰ ਵੀ 'ਆਪ' ਨਾਲ ਜੋੜਨ ਦਾ ਉਪਰਾਲਾ ਕਰ ਰਹੀ ਹੈ।
ਇਸ ਮੌਕੇ ਭਗਵੰਤ ਮਾਨ ਨੇ ਹਰਮਨਦੀਪ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਮਾਨ ਨੇ ਕਿਹਾ ਕਿ ਦੇਸ਼ ਦਾ 65 ਫੀਸਦੀ ਵੋਟਰ ਯੂਵਾ ਹੈ ਤੇ ਉਹ ਚਾਹੁੰਦੇ ਹਨ ਕਿ ਅੱਜ ਦੀ ਨੌਜਵਾਨ ਪੀੜ੍ਹੀ ਐਕਟਿਵ ਪੋਲੀਟਿਕਸ 'ਚ ਸ਼ਾਮਲ ਹੋਵੇ। ਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ 'ਚ ਇਸ ਵਾਰ ਵੱਡੀ ਗਿਣਤੀ 'ਚ ਪੋਲਿੰਗ ਏਜੰਟ ਕੁੜੀਆਂ ਹੀ ਹੋਣਗੀਆਂ।