ਭਗਵੰਤ ਦਾ ਸੰਨੀ 'ਤੇ ਤੰਜ, ਕਿਹਾ- ਇਹ ਫ਼ਿਲਮਾਂ ਨਹੀਂ, ਸਿਆਸਤ ਹੈ ਇਥੇ ਡੰਮੀ ਨਹੀਂ ਚੱਲਣੇ (ਵੀਡੀਓ)

Saturday, Jul 06, 2019 - 03:14 PM (IST)

ਸੰਗਰੂਰ (ਰਾਜੇਸ਼ ਕੋਹਲੀ) : ਧਰਮਿੰਦਰ ਵੱਲੋਂ ਆਪਣੇ ਬੇਟੇ ਸੰਨੀ ਦਿਓਲ ਨੂੰ ਭਗਵੰਤ ਮਾਨ ਕੋਲੋਂ ਕੁੱਝ ਸਿੱਖਣ ਦੀ ਦਿੱਤੀ ਸਲਾਹ 'ਤੇ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ। ਮਾਨ ਨੇ ਧਰਮਿੰਦਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਧਰਮਿੰਦਰ ਵੱਲੋਂ ਉਨ੍ਹਾਂ ਦੇ ਕੰਮ ਦੀ ਕੀਤੀ ਤਾਰੀਫ ਤੋਂ ਬਹੁਤ ਖੁਸ਼ ਹਨ।

ਨਾਲ ਹੀ ਮਾਨ ਨੇ ਸੰਨੀ ਦਿਓਲ ਵੱਲੋਂ ਆਪਣਾ ਨੁਮਾਇੰਦਾ ਲਾਏ ਜਾਣ 'ਤੇ ਤੰਜ ਕੱਸਦਿਆਂ ਕਿਹਾ ਕਿ ਇਹ ਫ਼ਿਲਮਾਂ ਨਹੀਂ ਹਨ, ਕਿ ਸੰਨੀ ਦਿਓਲ ਆਪਣਾ ਡੰਮੀ ਇਲਾਕੇ ਵਿਚ ਉਤਾਰ ਦੇਣਗੇ ਅਤੇ ਲੋਕ ਉਸ ਨੂੰ ਹੀ ਸੰਨੀ ਦਿਓਲ ਸਮਝ ਲੈਣਗੇ। ਮਾਨ ਨੇ ਕਿਹਾ ਕਿ ਜੇਕਰ ਸੰਨੀ ਦਿਓਲ ਰਾਜਨੀਤੀ ਵਿਚ ਆਏ ਹਨ ਤਾਂ ਉਨ੍ਹਾਂ ਨੂੰ ਫਿਲਮੀ ਦੁਨੀਆ ਛੱਡ ਕੇ ਰਾਜਨੀਤੀ ਨੂੰ ਇਕ ਜਨੂੰਨ ਦੇ ਰੂਪ ਵਿਚ ਅਪਣਾਉਣਾ ਚਾਹੀਦਾ ਹੈ।

ਦਰਅਸਲ ਸੰਨੀ ਦੇ ਇਕ ਫੈਨ ਨੇ ਸੰਨੀ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਤੇ ਕੁਮੈਂਟ ਕਰਦੇ ਹੋਏ ਧਰਮਿੰਦਰ ਨੇ ਲਿਖਿਆ 'ਸੰਨੀ, ਮੇਰੇ ਬੇਟੇ, ਸੰਗਰੂਰ ਤੋਂ ਸਾਂਸਦ ਮੇਰੇ ਬੇਟੇ ਵਰਗੇ ਹੀ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋ। ਭਾਰਤ ਮਾਂ ਦੀ ਸੇਵਾ ਲਈ ਕਿੰਨਾਂ ਬਲਿਦਾਨ ਦਿੱਤਾ। ਜਿਊਂਦੇ ਰਹੋ ਮਾਨ, ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।'

PunjabKesari

ਖੈਰ ਸਿਆਸਤ 'ਚ ਨਵੇਂ ਆਏ ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਤੋਂ ਬਾਅਦ ਭਗਵੰਤ ਮਾਨ ਨੇ ਵੀ ਸਲਾਹ ਦੇ ਦਿੱਤੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਸੰਨੀ ਇੰਨਾ ਦੋਵਾਂ ਦੀ ਸਲਾਹ 'ਤੇ ਕਿੰਨਾ ਗੋਰ ਫਰਮਾਉਂਦੇ ਹਨ।


author

cherry

Content Editor

Related News