ਕੇਜਰੀਵਾਲ ਨੂੰ ਦਿੱਲੀ 'ਚ ਵੱਜੇ ਥੱਪੜ ਦੀ ਗੂੰਜ ਦਾ ਅਸਰ ਪੰਜਾਬ 'ਚ ਦਿਸਿਆ

Tuesday, May 14, 2019 - 10:13 AM (IST)

ਕੇਜਰੀਵਾਲ ਨੂੰ ਦਿੱਲੀ 'ਚ ਵੱਜੇ ਥੱਪੜ ਦੀ ਗੂੰਜ ਦਾ ਅਸਰ ਪੰਜਾਬ 'ਚ ਦਿਸਿਆ

ਸੰਗਰੂਰ (ਵੈੱਬ ਡੈਸਕ) : ਦਿੱਲੀ ਵਿਚ ਰੋਡ ਸ਼ੋਅ ਦੌਰਾਨ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਜੇ ਥੱਪੜ ਦੀ ਗੂੰਜ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਸੰਗਰੂਰ ਵਿਚ ਰੋਡ ਸ਼ੋਅ ਲਈ ਪਹੁੰਚੇ ਕੇਜਰੀਵਾਲ ਨੂੰ ਸਖਤ ਸੁਰੱਖਿਆ ਦਿੱਤੀ ਗਈ। ਸਿਵਲ ਵਰਦੀ ਅਤੇ ਲਾਲ ਪੱਗ ਪਹਿਨੇ ਪੰਜਾਬ ਪੁਲਸ ਨੇ ਜਵਾਨਾਂ ਨੇ ਜੀਪ ਨੂੰ ਘੇਰ ਰੱਖਿਆ ਸੀ। ਆਮ ਆਦਮੀ ਦੀ ਤਰ੍ਹਾਂ ਸਭ ਨੂੰ ਮਿਲਣ ਵਾਲੇ ਕੇਜਰੀਵਾਲ ਗੱਡੀ ਵਿਚ ਵੀ ਸੁਰੱਖਿਆ ਕਰਮਚਾਰੀਆਂ ਨਾਲ ਘਿਰੇ ਰਹੇ। ਜੀਪ ਵਿਚ ਭਗਵੰਤ ਮਾਨ ਨੇ ਅੱਗੇ ਖੜੇ ਹੋ ਕੇ ਕੇਜਰੀਵਾਲ ਕਵਰ ਕੀਤਾ ਹੋਇਆ ਸੀ। ਇੰਨਾ ਹੀ ਨਹੀਂ ਬੋਨਟ 'ਤੇ ਵੀ ਇਕ ਨੌਜਵਾਨ ਬੈਠਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਇਕ ਨੌਜਵਾਨ ਨੇ ਬੋਟਨ 'ਤੇ ਚੜ੍ਹ ਕੇ ਕੇਜਰੀਵਾਲ ਨੂੰ ਥੱਪੜ ਮਾਰਿਆ ਸੀ।


author

cherry

Content Editor

Related News