ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ

04/22/2019 4:11:05 AM

ਸੰਗਰੂਰ (ਗੋਇਲ)-ਸ਼੍ਰੀ ਹਨੂਮਾਨ ਮੰਦਰ ਚੀਮਾ ਮੰਡੀ (ਨੇਡ਼ੇ ਟੈਕਸੀ ਸਟੈਂਡ) ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਪੁਜਾਰੀ ਪੰਡਤ ਸ਼੍ਰੀ ਨਰੇਸ਼ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਪ੍ਰਵਚਨ ਸੁਣਾਏ ਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਜੋਤੀ ਮਹਿਲਾ ਮੰਡਲ ਚੀਮਾ ਨੇ ਕੀਰਤਨ ਕੀਤਾ। ਇਸ ਮੌਕੇ ਸ਼੍ਰੀ ਹਨੂਮਾਨ ਮੰਦਰ ਕਮੇਟੀ, ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ, ਰਾਮ ਲੀਲਾ ਕਲੱਬ, ਸ਼੍ਰੀ ਰਾਮਨੌਮੀ ਉਤਸਵ ਕਮੇਟੀ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।

Related News