ਕਾਰਡ ਮੇਕਿੰਗ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਐਕਟੀਵਿਟੀਜ਼ ਦਾ ਆਯੋਜਨ

04/19/2019 9:19:32 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਜੈ ਵਾਟਿਕਾ ਪਬਲਿਕ ਸਕੂਲ ’ਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਾਰਡ ਮੇਕਿੰਗ, ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਲੋਗਨ ਰਾਈਟਿੰਗ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ‘ਪਾਣੀ ਬਚਾਓ, ਰੁੱਖ ਬਚਾਓ ਅਤੇ ਵਾਤਾਵਰਣ ਬਚਾਓ’ ਵਿਸ਼ੇ ’ਤੇ ਕਾਰਡ ਮੇਕਿੰਗ, ਪੋਸਟਰ ਅਤੇ ਸਲੋਗਨ ਦੇ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਦੇ ਵਿਚਾਰਾਂ ਨੇ ਇਕ ਨਵੀਂ ਪ੍ਰਥਾ ਨੂੰ ਉਜਾਗਰ ਕੀਤਾ ਅਤੇ ਹਰ ਇਕ ਵਿਦਿਆਰਥੀ ਨੇ ਇਸ’ਚ ਵੱਧ-ਚਡ਼੍ਹ ਕੇ ਹਿੱਸਾ ਲਿਆ। ਇਸ ਐਕਟੀਵਿਟੀ ’ਚ ਬੱਚਿਆਂ ਦੀ ਕਲਾ ਅਤੇ ਹੁਨਰ ਦੇਖਦਿਆਂ ਹੀ ਬਣਦਾ ਸੀ। ਬੱਚਿਆਂ ਦੇ ਨੰਨ੍ਹੇ -ਮੁੰਨੇ ਹੱਥਾਂ ਨੇ ਵੱਡੀ ਸੋਚ ਉਜਾਗਰ ਕਰ ਕੇ ਵਾਤਾਵਰਣ, ਪਾਣੀ ਅਤੇ ਰੁੱਖਾਂ ਨੂੰ ਬਚਾਉਣ ਦਾ ਪ੍ਰਣ ਲਿਆ। ਸਕੂਲ ਦੀ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਬੱਚਿਆਂ ਨੂੰ ਵਾਤਾਵਰਣ ਦੇ ਨਿਯਮਾਂ ਦੀ ਪਾਲਣਾ ਕਰ ਕੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ।

Related News