ਵਿੱਦਿਅਕ ਖੇਤਰ ’ਚ ਵਧੀਆ ਸੇਵਾਵਾਂ ਲਈ ਪ੍ਰਿੰ. ਡਾ. ਰਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ
Friday, Apr 19, 2019 - 09:19 AM (IST)

ਸੰਗਰੂਰ (ਜ਼ਹੂਰ)-ਆਈ. ਆਰ. ਐੱਸ. ਡੀ .ਗਰੀਨ ਥਿੰਕਰਜ਼ ਸੋਸਾਇਟੀ ਵੱਲੋਂ ਚੰਡੀਗਡ਼੍ਹ ਵਿਖੇ ਕਰਵਾਏ ਤੀਜੇ ਇੰਟਰਨੈਸ਼ਨਲ ਕਨਵੈਨਸ਼ਨ ’ਚ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਡਾ. ਰਮਨਦੀਪ ਕੌਰ ਰਾਣੂ ਵਾਸੀ ਮੰਡਿਆਲਾ ਨੂੰ ਉਨ੍ਹਾਂ ਦੀਆਂ ਸਿੱਖਿਆ ਖੇਤਰ ’ਚ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ ’ਤੇ ਅਕੈਡਮਿਕ ਲੀਡਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਐਵਾਰਡ ਲੈਣ ਉਪਰੰਤ ਪ੍ਰਿੰਸੀਪਲ ਡਾ. ਰਮਨਦੀਪ ਕੌਰ ਰਾਣੂ ਦਾ ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਪਰਮਜੀਤ ਸਿੰਘ ਅਤੇ ਡਾਇਰੈਕਟਰ ਸੁਖਵਿੰਦਰ ਸਿੰਘ ਮਦੇਵੀ ਨੇ ਜਿੱਥੇ ਪ੍ਰਿੰਸੀਪਲ ਡਾ. ਰਮਨਦੀਪ ਕੌਰ ਦੀ ਸ਼ਲਾਘਾ ਕੀਤੀ, ਉਥੇ ਹੀ ਕਿਹਾ ਕਿ ਅਧਿਆਪਕ ਆਪਣੇ ਆਦਰਸ਼ਾਂ ਦੇ ਜ਼ੋਰ ’ਤੇ ਸਮਰਪਿਤ ਪੀਡ਼੍ਹੀ ਤਿਆਰ ਕਰ ਕੇ ਇਕ ਵਧੀਆ ਸਮਾਜ ਦੇ ਨਿਰਮਾਣ ਲਈ ਆਪਣਾ ਅਹਿਮ ਯੋਗਦਾਨ ਪਾ ਸਕਦਾ ਹੈ। ਪ੍ਰਿੰਸੀਪਲ ਡਾ.ਰਮਨਦੀਪ ਕੌਰ ਰਾਣੂ ਵੱਲੋਂ ਸੋਸਾਇਟੀ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਦੇਣ ਲਈ ਧੰਨਵਾਦ ਕਰਦਿਆਂ ਅਕਾਦਮਿਕ ਖੇਤਰ ’ਚ ਬੱਚਿਆਂ ਦੀ ਪਡ਼੍ਹਾਈ ਲਈ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਗਗਨਦੀਪ ਕੌਰ, ਮਨਪ੍ਰੀਤ ਕੌਰ, ਜੋਤੀ ਸਿੰਗਲਾ, ਪਰਮਿੰਦਰ ਕੌਰ ਤੇ ਦਲਜਿੰਦਰ ਕੌਰ ਸਮੇਤ ਹੋਰ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।