ਸੰਗਰੂਰ ਪੁੱਜਣ ’ਤੇ ਢੀਂਡਸਾ ਦਾ ਕੀਤਾ ਜਾਵੇਗਾ ਸਵਾਗਤ

Monday, Apr 08, 2019 - 03:59 AM (IST)

ਸੰਗਰੂਰ ਪੁੱਜਣ ’ਤੇ ਢੀਂਡਸਾ ਦਾ ਕੀਤਾ ਜਾਵੇਗਾ ਸਵਾਗਤ
ਸੰਗਰੂਰ (ਬੇਦੀ, ਹਰਜਿੰਦਰ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਐਲਾਨ ਹੋਣ ਤੋਂ ਬਾਅਦ ਪਹਿਲੀ ਵਾਰ ਸੰਗਰੂਰ ਜ਼ਿਲੇ ਦੀਆਂ ਬਰੂਹਾਂ ’ਤੇ ਪੁੱਜਣ ਮੌਕੇ ਸਵਾਗਤ ਕਰਨ ਲਈ ਅਕਾਲੀ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੁੰਦਾਂ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਢੀਂਡਸਾ 8 ਅਪ੍ਰੈਲ ਨੂੰ ਸਵੇਰੇ 9 ਵਜੇ ਚੰਨੋਂ ਪੁੱਜਣਗੇ। ਜਿੱਥੋਂ ਵਿਸ਼ਾਲ ਕਾਫਲੇ ਦੇ ਰੂਪ ਵਿਚ ਨਾਅਰਿਆਂ ’ਤੇ ਜ਼ੋਰਦਾਰ ਜੈਕਾਰਿਆਂ ਦੀ ਗੂੰਜ ’ਚ ਉਨ੍ਹਾਂ ਨੂੰ ਮਸਤੂਆਣਾ ਸਾਹਿਬ ਤੱਕ ਲਿਜਾਇਆ ਜਾਵੇਗਾ। ਅਕਾਲੀ ਆਗੂ ਨੇ ਦੱਸਿਆ ਕਿ ਢੀਂਡਸਾ ਦੇ ਸਵਾਗਤ ਪ੍ਰਤੀ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਦਿਆਂ ਉਨ੍ਹਾਂ ਦੇ ਸਵਾਗਤ ਲਈ ਤਿੰਨ ਪੁਆਇੰਟ ਬਣਾਏ ਗਏ ਹਨ। ਚੰਨੋਂ ਵਿਖੇ ਦੋ ਹਲਕਿਆਂ ਦੀ ਸੰਗਤ ਸਵਾਗਤ ਕਰੇਗੀ ਅਤੇ ਸੰਗਰੂਰ ਬਾਈਪਾਸ ’ਤੇ ਤਿੰਨ ਅਸੈਂਬਲੀ ਹਲਕਿਆਂ ਦੀ ਸੰਗਤ ਸ਼ਾਨਦਾਰ ਸਵਾਗਤ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਉਮੀਦਵਾਰ ਢੀਂਡਸਾ ਪਹਿਲਾਂ ਗੁਰਦੁਆਰਾ ਮਸਤੂਆਣਾ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਤੋਂ ਆਸ਼ੀਰਵਾਦ ਲੈਣਗੇ। ਉਪਰੰਤ ਮਾਤਾ ਕਾਲੀ ਦੇਵੀ ਮੰਦਰ ਮੱਥਾ ਟੇਕਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਰਕਰਾਂ ਤੇ ਸਮਰਥਕਾਂ ਨੂੰ ਹੁੰਮ-ਹੁੰਮਾਕੇ ਸਵਾਗਤੀ ਸਮਾਰੋਹਾਂ ਵਿੱਚ ਪੁੱਜਣ ਦੀ ਅਪੀਲ ਕੀਤੀ।

Related News