ਲੋਡ਼ਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਕੀਤੇ
Tuesday, Apr 02, 2019 - 04:11 AM (IST)

ਸੰਗਰੂਰ (ਅੱਤਰੀ)-ਪਿੰਡ ਕਾਕਡ਼ਾ ਦੇ ਗੁਰਦੁਆਰਾ ਦੀਵਾਨ ਟੋਡਰਮੱਲ ਸਾਹਿਬ ਵਿਖੇ ਵੈਦ ਗੁਰਦੇਵ ਸਿੰਘ ਰੋਹਟੀ ਵਾਲੇ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਡ਼ਵੰਦ ਪਰਿਵਾਰਾਂ ਦੀਆਂ 10 ਲਡ਼ਕੀਆਂ ਦੇ ਵਿਆਹ ਕੀਤੇ ਗਏ। ਇਸ ਮੌਕੇ ਵੈਦ ਗੁਰਦੇਵ ਸਿੰਘ ਨੇ ਦੱਸਿਆ ਕਿ ਸਮਾਜ ਸੇਵਾ ਦੇ ਕਾਰਜਾਂ ਦੀ ਲਡ਼ੀ ਵਜੋਂ ਉਨ੍ਹਾਂ ਨੇ ਵੱਖ-ਵੱਖ ਥਾਵਾਂ ਦੇ ਲੋਡ਼ਵੰਦ ਪਰਿਵਾਰਾਂ ਨਾਲ ਸਬੰਧਤ ਦਸ ਲਡ਼ਕੀਆਂ ਦੇ ਵਿਆਹ ਦੇ ਕਾਰਜ ਨੇਪਰੇ ਚਡ਼੍ਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਅਤੇ ਹੋਰ ਸਹਿਯੋਗੀਆਂ ਦੇ ਸਾਥ ਨਾਲ ਹਰ ਇਕ ਲਡ਼ਕੀ ਨੂੰ ਇਕ ਪੇਟੀ, ਦੋ ਬੈੱਡ, ਦੋ ਗਦੈਲੇ, ਡਬਲ ਕੰਬਲ, ਦਸ ਸੂਟ, ਮੁੰਡੇ ਨੂੰ ਪੁਸ਼ਾਕ, 12 ਭਾਂਡੇ, ਮੇਜ ਕੁਰਸੀਆਂ ਅਤੇ ਲੋਡ਼ੀਂਦਾ ਸਾਮਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਰਾਤਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਇਲਾਕੇ ਦੇ ਲੋਕਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ। ਵਿਆਹ ਵਾਲੇ ਜੋਡ਼ਿਆਂ ਨੂੰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਹਰਵਿੰਦਰ ਸਿੰਘ ਕਾਕਡ਼ਾ, ਪ੍ਰਿਤਪਾਲ ਸਿੰਘ ਗਿੱਲ, ਰਵਜਿੰਦਰ ਸਿੰਘ ਕਾਕਡ਼ਾ, ਮਨਜਿੰਦਰ ਕੌਰ ਸਰਪੰਚ ਕਾਕਡ਼ਾ, ਗੁਰਚਰਨ ਸਿੰਘ ਪੰਨਵਾ, ਮੇਜਰ ਸਿੰਘ ਚੱਠਾ ਅਤੇ ਨਿਹਾਲ ਸਿੰਘ ਨੇ ਵੀ ਆਸ਼ੀਰਵਾਦ ਦਿੱਤਾ।