ਸੋਫ਼ੀਆ ਆਈਲੈੱਟਸ ਨੇ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ
Tuesday, Apr 02, 2019 - 04:10 AM (IST)

ਸੰਗਰੂਰ (ਬੇਦੀ.ਬੀ.ਅੈੱਨ.115/4)-ਸੋਫੀਆ ਆਈਲੈੱਟਸ ਸੰਗਰੂਰ ਵੱਲੋਂ ਸੂਬੇ ਵਿਚ ਪਹਿਲ ਕਰਦਿਆਂ ਲਡ਼ਕੀਆਂ ਲਈ ਲਹਿਰਾਗਾਗਾ ਤੋਂ ਸੰਗਰੂਰ ਲਈ ਮੁਫਤ ਸੇਵਾ ਸਰਵਿਸ ਦਾ ਆਰੰਭ ਕੀਤਾ ਹੈ। ਅੱਜ ਬੀਬੀ ਗਗਨਜੀਤ ਕੌਰ ਢੀਂਡਸਾ ਪਤਨੀ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੋਫ਼ੀਆ ਸੰਗਰੂਰ ਦਾ ਸਮੁੱਚਾ ਸਟਾਫ਼ ਵੀ ਮੌਜੂਦ ਸੀ। ਇਸ ਸਬੰਧੀ ਵਿਨਰਜੀਤ ਗੋਲਡੀ, ਸੋਫ਼ੀਆ ਆਈਲੈੱਟਸ ਸੰਗਰੂਰ ਦੇ ਐੱਮ.ਡੀ. ਅਮਿਤ ਅਲੀਸ਼ੇਰ ਨੇ ਦੱਸਿਆ ਕਿ ਅਸੀਂ ਇਹ ਫੈਸਲਾ ਲੋਕਾਂ ਦੀ ਮੰਗ ਤੋਂ ਬਾਅਦ ਲਿਆ ਹੈ। ਉਨ੍ਹਾਂ ਕਿਹਾ ਕਿ ਪਛਡ਼ੇ ਇਲਾਕਿਆਂ ’ਚ ਲਡ਼ਕੀਆਂ ਨੂੰ ਆਉਣ-ਜਾਣ ’ਚ ਭਾਰੀ ਮੁਸ਼ਕਲ ਪੇਸ਼ ਆਉਂਦੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਰੂਪ ਅਲੀਸ਼ੇਰ, ਰਾਜ ਕੁਮਾਰ ਅਰੋਡ਼ਾ ਪੈਨਸ਼ਨਰਜ਼ ਐਸੋ. ਆਗੂ, ਹਰਸ਼ਜੋਤ ਹਰੀਕੇ, ਜੋਤੀ ਇੰਸਾਂ, ਰਵਨੀਤ ਸਿੰਘ, ਲਵਪ੍ਰੀਤ ਸਿੰਘ, ਚੇਤਨ, ਸ਼ਾਲੂ ਤੋਂ ਇਲਾਵਾ ਸੋਫ਼ੀਆ ਸੰਗਰੂਰ ਦਾ ਹੋਰ ਵੀ ਸਟਾਫ਼ ਮੌਜੂਦ ਸੀ।