ਹਰਚੰਦ ਸਿੰਘ ਕਾਂਝਲਾ ਨਮਿੱਤ ਪਾਠ ਦਾ ਭੋਗ 31 ਨੂੰ
Saturday, Mar 30, 2019 - 03:56 AM (IST)

ਸੰਗਰੂਰ (ਯਾਦਵਿੰਦਰ)-ਉੱਘੇ ਸਮਾਜ ਸੇਵੀ ਕੁਲਵਿੰਦਰ ਸਿੰਘ ਕਾਂਝਲਾ ਅਤੇ ਗੁਰਦੀਪ ਸਿੰਘ ਗੋਲਡੀ ਕੈਨੇਡਾ ਕਾਂਝਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਹਰਚੰਦ ਸਿੰਘ ਘੁਮਾਣ ਰਿਟਾਇਰਡ ਇੰਸਪੈਕਟਰ ਐੱਫ.ਸੀ.ਆਈ. ਵਾਸੀ ਕਾਂਝਲਾ ਜੋ ਬੀਤੇ ਦਿਨੀਂ ਅਚਾਨਕ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ। ਸਵ. ਹਰਚੰਦ ਸਿੰਘ ਕਾਂਝਲਾ ਦੀ ਹੋਈ ਅਚਾਨਕ ਮੌਤ ’ਤੇ ਦਲਵੀਰ ਸਿੰਘ ਗੋਲਡੀ ਖੰਗੂਡ਼ਾ ਹਲਕਾ ਵਿਧਾਇਕ ਧੂਰੀ, ਬਲਦੇਵ ਸਿੰਘ ਪੁੰਨਾਂਵਾਲ, ਕਰਨ ਘੁਮਾਣ ਕੈਨੇਡਾ, ਸਰਬਜੀਤ ਸਿੰਘ ਨਰਸੀ, ਭਗਵੰਤ ਰਾਏ ਜੋਸ਼ੀ, ਕਰਨਵੀਰ ਸਿੰਘ ਵਸ਼ਿਸ਼ਟ ਪ੍ਰਧਾਨ ਬਾਰ ਐਸੋਸੀਏਸ਼ਨ ਸੁਨਾਮ, ਗੁਰਵਿੰਦਰ ਸਿੰਘ ਚੀਮਾ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਨੰਦਪੁਰੀ, ਅਮਰੀਕ ਸਿੰਘ ਦੁੱਲਟ, ਸੰਪੂਰਨ ਸਿੰਘ ਲਖਮੀਰਵਾਲਾ, ਗੁਰਬਖਸ਼ੀਸ਼ ਸਿੰਘ ਚੱਠਾ, ਇੰਦਰਜੀਤ ਸਿੰਘ, ਅਜੈਬ ਸਿੰਘ ਸਰਾਓਂ, ਬਲਰਾਜ ਸਿੰਘ ਸੰਧੂ ਮਾਲੇਰਕੋਟਲਾ, ਗੁਰਚਰਨ ਸਿੰਘ ਦੁੱਲਟ, ਸੰਜੇ ਕੁਮਾਰ ਦਿਡ਼੍ਹਬਾ ਅਤੇ ਹੋਰ ਬਹੁਤ ਸਾਰੀਆਂ ਮੋਹਤਬਰ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵ. ਹਰਚੰਦ ਸਿੰਘ ਕਾਂਝਲਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 31 ਮਾਰਚ ਨੂੰ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਸੰਗਰੂਰ ਵਿਖੇ ਹੋਵੇਗੀ।