ਮਾਤਾ ਗੁਜਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Wednesday, Mar 27, 2019 - 04:03 AM (IST)

ਮਾਤਾ ਗੁਜਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਸੰਗਰੂਰ (ਰਾਕੇਸ਼)-ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌਡ਼ ਦਾ ਨਰਸਰੀ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਤੱਕ ਦਾ ਸਾਲਾਨਾ ਨਤੀਜਾ ਸਕੂਲ ਵਿਖੇ ਐਲਾਨਿਆ ਗਿਆ। ਐਜੂ .ਡਾਇਰੈਕਟਰ ਗੁਰਚਰਨ ਸਿੰਘ ਚੂੰਘਾ ਅਤੇ ਪ੍ਰਿੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਸਾਰੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਹਰੇਕ ਕਲਾਸ ਦੇ ਬੱਚਿਆਂ ਵਿਚ ਬਹੁਤ ਹੀ ਸਖਤ ਮੁਕਾਬਲੇ ਦੌਰਾਨ ਬੱਚਿਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਜਿਵੇਂ ਕਿ ਨਰਸਰੀ ਵਿਚ ਸਾਹਿਲ ਅਲੀ, ਅੰਸ਼ਿਕਾ ਗਰਗ ਨੇ ਫਸਟ ਅਤੇ ਨਿਸ਼ਾਨਦੀਪ ਸਿੰਘ ਅਤੇ ਇਮਾਦੀਪ ਕੌਰ ਨੇ ਸੈਕਿੰਡ, ਕੇ. ਜੀ. ਵਿਚ ਜੋਯਾ, ਹਰਕੀਰਤ ਸਿੰਘ ਸੇਖੋਂ, ਕੰਚਨ ਪ੍ਰਿਆ, ਫਸਟ ਕਲਾਸ ’ਚ ਏਕਮਜੋਤ ਕੌਰ, ਗੁਰਲੀਨ ਕੌਰ ਅਤੇ ਦਿਲਪ੍ਰੀਤ ਸਿੰਘ, ਸੈਕਿੰਡ ਕਲਾਸ ’ਚ ਅਨਮੋਲਪ੍ਰੀਤ ਕੌਰ, ਗੁੰਜਨ ਰਾਜਪਰੋਹਿਤ, ਹਰਸ਼ਿਤਾ, ਥਰਡ ਕਲਾਸ ’ਚ ਗੁਰਦਿੱਤ ਸਿੰਘ, ਯਾਸਮੀਨ ਵੱਟ, ਦਿਸ਼ਾ ਚੌਥੀ ਕਲਾਸ ’ਚ ਗੁਰਪ੍ਰੀਤ ਕੌਰ, ਨੈਤਿਕ, ਖੁਸ਼ਪ੍ਰੀਤ ਕੌਰ ਪੰਜਵੀਂ ਕਲਾਸ ’ਚ ਬਲਵਿੰਦਰ ਸਿੰਘ, ਜਸਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਵਿਪਨਦੀਪ ਕੌਰ ਛੇਵੀਂ ਕਲਾਸ ’ਚ ਖੁਸ਼ੀ ਦੇਈਏ, ਕਰਨਯੋਧ ਸਿੰਘ, ਜੈਸਮੀਨ ਕੌਰ ਸੱਤਵੀਂ ਕਲਾਸ ’ਚ ਮਨਜੋਤ ਕੌਰ, ਰਸ਼ਦੀਪ ਕੌਰ, ਸਿਮਰਜੀਤ ਕੌਰ ਅੱਠਵੀਂ ਕਲਾਸ ’ਚ ਪਰਮਦੀਪ ਕੌਰ, ਰਾਜਕਿਰਨ ਕੌਰ ਤੇ ਗੁਰਲੀਨ ਕੌਰ ਨੌਵੀਂ ਕਲਾਸ ’ਚ ਗਗਨਪ੍ਰੀਤ ਕੌਰ, ਨਿਰਭੈਕਰਨ ਸਿੰਘ, ਰਜਨੀ ਇਨ੍ਹਾਂ ਸਾਰੇ ਬੱਚਿਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਾਰੇ ਬੱਚਿਆਂ ਨੂੰ ਮੈਨੇਜਮੈਂਟ ਵੱਲੋਂ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਅਤੇ ਵਧਾਈ ਦਿੱਤੀ। ਇਸ ਸਮੇਂ ਐੱਮ. ਡੀ. ਐਡਵੋਕੇਟ ਇਕਬਾਲ ਸਿੰਘ ਗਿੱਲ, ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਚੇਤ ਸਿੰਘ, ਮਾਸਟਰ ਝਰਮਲ ਸਿੰਘ ਜੰਗੀਆਣਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

Related News