ਸਰਕਾਰੀ ਸਕੂਲਾਂ ’ਚ ਦਾਖਲਾ ਵਧਾਉਣ ਲਈ ਕੱਢੀ ਜਾਗਰੂਕਤਾ ਰੈਲੀ
Saturday, Mar 23, 2019 - 03:56 AM (IST)

ਸੰਗਰੂਰ (ਸ਼ਾਮ)- ਧਾਰਮਕ ਅਸਥਾਨ ਬਾਬਾ ਮੱਠ ਵਿਖੇ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਇਕ ਸੈਮੀਨਾਰ ਕਰਵਾਇਆ ਗਿਆ। ਜ਼ਿਲਾ ਸਿੱਖਿਆ ਅਫਸਰ ਮੈਡਮ ਰਾਜਵੰਤ ਕੌਰ ਅਤੇ ਡਿਪਟੀ ਜ਼ਿਲਾ ਸਿੱਖਿਆ ਅਫਸਰ ਮੈਡਮ ਹਰਕੰਵਲਜੀਤ ਕੌਰ ਨੇ ਸੈਮੀਨਾਰ ਨੂੰ ਸੰਬੋਧਨ ਕਰਨ ਉਪਰੰਤ ਇਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਬਹੁਤ ਵਧੀਆ ਅਤੇ ਉਚੇ ਪੱਧਰ ਦਾ ਹੈ ਅਤੇ ਮਾਹਰ ਅਧਿਆਪਕ ਭੇਜੇ ਹੋਏ ਹਨ ਅਤੇ ਬਿਲਡਿੰਗ ਵੀ ਸਮਾਰਟ ਸਕੂਲਾਂ ਵਾਂਗ ਬਣੀ ਹੋਈ ਹੈ। ਸਰਕਾਰ ਨੇ ਪਿਛਲੇ ਸਾਲ ਤੋਂ ਸਰਕਾਰੀ ਸਕੂਲਾਂ ’ਚ ਵੀ ਅੰਗਰੇਜ਼ੀ ਮੀਡੀਅਮ ਦਾ ਇੰਤਜ਼ਾਮ ਕਰ ਦਿੱਤਾ, ਜਿਸ ਕਾਰਨ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਆ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿਚ ਹਜ਼ਾਰਾਂ ਰੁਪਏ ਖਰਚ ਕੇ ਪਡ਼੍ਹਾਉਣ ਦੀ ਬਜਾਏ ਸਰਕਾਰੀ ਸਕੂਲ ਵਿਚ ਦਾਖਲੇ ਦਿਵਾਉਣ ਕਿਉਂਕਿ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਜਿੱਥੇ ਇਸ ਸਕੂਲ ’ਚ ਪਡ਼੍ਹਾਈ ਬਿਲਕੁਲ ਮੁਫ਼ਤ ਹੈ ਉਥੇ ਹੀ ਇਨ੍ਹਾਂ ਸਕੂਲਾਂ ’ਚ ਉਹ ਅਧਿਆਪਕ ਪਡ਼੍ਹਾਉਂਦੇ ਹਨ ਜੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਯੋਗ ਹਨ ਕਿਉਂਕਿ ਘੱਟ ਪਡ਼੍ਹਿਆ-ਲਿਖਿਆ ਅਤੇ ਚੰਗੀ ਸਿੱਖਿਆ ਪ੍ਰਾਪਤ ਨਾ ਹੋਣ ਵਾਲਾ ਵਿਅਕਤੀ ਸਰਕਾਰੀ ਅਧਿਆਪਕ ਨਹੀਂ ਲੱਗ ਸਕਦਾ। ਇਸ ਤੋਂ ਇਲਾਵਾ ਸਕੂਲ ’ਚ ਵਰਦੀਆਂ, ਕਿਤਾਬਾਂ ਸਰਕਾਰ ਵੱਲੋਂ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੱਖਰੇ ਤੌਰ ’ਤੇ ਵਜ਼ੀਫੇ ਵੀ ਮਿਲਦੇ ਹਨ। ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਮੈਡਮ ਵਸੂੰਧਰਾ ਕਪਿਲ ਅਤੇ ਸਮੂਹ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਦੌਲਤ ਹੀ ਇਸ ਸਕੂਲ ਤੋਂ ਹੀ ਸਰਕਾਰੀ ਸਕੂਲਾਂ ’ਚ ਦਾਖਲੇ ਵਧਾਉਣ ਦੀ ਮੁਹਿੰਮ ਚਲਾਈ ਗਈ ਹੈ ਜੋ ਸੂਬੇ ਦੇ ਸਕੂਲਾਂ ਲਈ ਸਹਾਈ ਹੋਵੇਗੀ। ਇਸ ਸਮੇਂ ਹਰੀਸ਼ ਕੁਮਾਰ ਜ਼ਿਲਾ ਸਾਇੰਸ ਅਫਸਰ, ਨੀਰਜ ਸਿੰਗਲਾ ਸਹਾਇਕ ਜ਼ਿਲਾ ਸਿੱਖਿਆ ਅਫਸਰ, ਪ੍ਰਿੰ. ਮੈਡਮ ਵਸੂੰਧਰਾ ਕਪਿਲਾ, ਜਗਮੇਲ ਸਿੰਘ, ਰਾਜਿੰਦਰਪਾਲ ਸਿੰਘ, ਡਾ. ਸੰਜੀਵ ਕੁਮਾਰ, ਮੈਡਮ ਵਿਨੋਦ ਕੁਮਾਰੀ, ਮੈਡਮ ਰਾਜਵਿੰਦਰ ਕੌਰ, ਮੁਨੀਸ਼ ਬਾਲਾ, ਮੁਖਤਿਆਰ ਕੌਰ, ਅੰਜੂ ਬਾਲਾ, ਸੁਖਜੀਤ ਕੌਰ, ਪਵਨ ਬਾਂਸਲ, ਜਸਵਿੰਦਰ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਲਲਿਤ ਕੁਮਾਰ, ਜਸਵਿੰਦਰ ਸਿੰਘ, ਜਸਲਵਿੰਦਰ ਕੌਰ, ਬੀਨਾ ਰਾਣੀ, ਸੁਸ਼ਮਾ ਰਾਣੀ, ਰੇਣੂ ਬਾਲਾ, ਅਮਨਿੰਦਰ ਕੌਰ, ਦੀਪਕ ਕੁਮਾਰ, ਦਵਿੰਦਰ ਕੌਰ, ਅਨਿਲ ਕੁਮਾਰ, ਦੀਪਿਕਾ, ਸਰਬਜੀਤ ਕੌਰ ਆਦਿ ਤੋਂ ਇਲਾਵਾ ਪਸਵਕ ਕਮੇਟੀ ਚੇਅਰਮੈਨ ਗੁਰਦੇਵ ਸਿੰਘ ਸਮੂਹ ਮੈਂਬਰ, ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਰੈਲੀ ’ਚ ਹਿੱਸਾ ਲਿਆ। ਇਹ ਰੈਲੀ ਬਾਬਾ ਮੱਠ ਤੋਂ ਸ਼ੁਰੂ ਹੋ ਕੇ ਬਾਬਾ ਮੱਠ ਵਿਖੇ ਹੀ ਸਮਾਪਤ ਕੀਤੀ ਗਈ।