ਡੀ.ਸੀ. ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋੋਜਨਾ ਤਹਿਤ ਬਣੇ ਘਰਾਂ ਦਾ ਦੌਰਾ
Wednesday, Mar 13, 2019 - 04:06 AM (IST)

ਸੰਗਰੂਰ (ਮਾਰਕੰਡਾ)-ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਪ੍ਰਧਾਨ ਮੰਤਰੀ ਆਵਾਸ ਯੋੋਜਨਾ ਗ੍ਰਾਮੀਣ ਅਧੀਨ ਬਣੇ ਘਰਾਂ ਦਾ ਦੌਰਾ ਕਰਨ ਲਈ ਪਿੰਡ ਢਿੱਲਵਾਂ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿੰਡ ਵਿਚ ਉਪਰੋਕਤ ਸਕੀਮ ਅਧੀਨ ਬਣੇ 25 ਘਰਾਂ ’ਚੋਂ ਰਣਜੀਤ ਕੌਰ ਦੇ ਘਰ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਜ਼ਿਲੇ ਵਿਚ ਬਾਕੀ ਰਹਿੰਦੇ ਕੱਚੇ ਘਰਾਂ ਨੂੰ ਵੀ ਜਲਦ ਹੀ ਸਕੀਮ ਅਧੀਨ ਲਿਆਉਣ ਬਾਰੇ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਸਾਲ 2016-17 ਅਤੇ 2017-18 ਦੌਰਾਨ ਜ਼ਿਲੇ ਵਿਚ 163 ਘਰ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੌਜੂਦਾ ਕੱਚੇ ਘਰਾਂ ਨੂੰ ਰਜਿਸਟਰ ਕੀਤਾ ਗਿਆ ਹੈ, ਜਿਨ੍ਹਾਂ ਦੀ ਉਸਾਰੀ ਦਾ ਕੰਮ ਇਸੇ ਵਰ੍ਹੇ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕਰਦਿਆਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਸਮੇਂ ਪੰਚਾਇਤ ਸੈਕਟਰੀ ਮਹੇਸ਼ਇੰਦਰ, ਪੁਨੀਤ ਮੈਨਨ, ਸੰਦੀਪ ਕੁਮਾਰ, ਮਨਦੀਪ ਕੁਮਾਰ, ਗ੍ਰਾਮ ਰੋਜ਼ਗਾਰ ਸੇਵਕ ਗੁਰਦੀਪ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।