ਮਜ਼ਦੂਰ ਜਥੇਬੰਦੀ ਨੇ ਮੁਡ਼ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨਾਲ ਨਾਤਾ ਜੋਡ਼ਿਆ

Monday, Mar 11, 2019 - 04:00 AM (IST)

ਮਜ਼ਦੂਰ ਜਥੇਬੰਦੀ ਨੇ ਮੁਡ਼ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨਾਲ ਨਾਤਾ ਜੋਡ਼ਿਆ
ਸੰਗਰੂਰ (ਮਾਰਕੰਡਾ) -ਸ਼ਹਿਰ ਦੀ ਸਭ ਤੋਂ ਵੱਡੀ ਮਜ਼ਦੂੁਰ ਜਥੇਬੰਦੀ ਪੰਜਾਬ ਪੱਲੇਦਾਰ ਮਜ਼ਦੂਰ ਦਲ ਨੇ ਪੰਜ ਵਰ੍ਹਿਆਂ ਮਗਰੋਂ ਮਜ਼ਦੁੂਰ ਦਲ ਨਾਲੋਂ ਨਾਤਾ ਤੋਡ਼ ਕੇ ਮੁਡ਼ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨਾਲ ਨਾਤਾ ਜੋਡ਼ ਲਿਆ ਹੈ, ਜਿਸ ਸਬੰਧੀ ਪੰਜਾਬ ਪੱਲੇਦਾਰ ਯੂਨੀਅਨ ਦੇ ਦਫ਼ਤਰ ਅੰਦਰ ਮਜ਼ਦੂਰਾਂ ਦਾ ਇਕ ਭਰਵਾਂ ਇਕੱਠ ਸਕੱਤਰ ਪਾਲ ਸਿੰਘ ਦੀ ਅਗਵਾਈ ਵਿਚ ਹੋਇਆ, ਜਿਸ ’ਚ ਸਕੱਤਰ ਪਾਲ ਸਿੰਘ ਨੇ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਮਜ਼ਦੂਰ ਜਥੇਬੰਦੀ ਦੇ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਮਜ਼ਦੂਰ ਦਲ ਨਾਲੋਂ ਜਥੇਬੰਦੀ ਪੂੁਰੀ ਤਰ੍ਹਾਂ ਆਪਣਾ ਨਾਤਾ ਤੋਡ਼ ਕੇ ਮੁਡ਼ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ 37 ਸੰਗਰੂਰ ’ਚ ਰਲੇਵਾਂ ਕਰ ਰਹੀ ਹੈ। ਸਕੱਤਰ ਪਾਲ ਸਿੰਘ ਨੇ ਇਹ ਵੀ ਕਿਹਾ ਕਿ ਜਥੇਬੰਦੀ ਅੱਗੇ ਤੋਂ ਪ੍ਰਦੇਸ਼ ਯੂਨੀਅਨ ਦੇ ਆਦੇਸ਼ਾਂ ਤਹਿਤ ਹੀ ਕੰਮ ਕਰੇਗੀ। ਇਸ ਫੈਸਲੇ ਨੂੰ ਸਮੂਹ ਮਜ਼ਦੂਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਇਸ ਮੌਕੇ ਮੱਖਣ ਸਿੰਘ, ਜਗਪ੍ਰੀਤ ਸਿੰਘ, ਸਤਿਗੁਰੂ ਸਿੰਘ, ਬਿਜਲੀ ਪਾਸਵਾਨ, ਸੰਜੇ ਕੁਮਾਰ, ਗੁਰਜੰਟ ਸਿੰਘ ਦਰਾਜ ਆਦਿ ਵੀ ਹਾਜ਼ਰ ਸਨ।

Related News