ਭਾਈ ਲੌਂਗੋਵਾਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਸਨਮਾਨ

Friday, Mar 08, 2019 - 03:43 AM (IST)

ਭਾਈ ਲੌਂਗੋਵਾਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਸਨਮਾਨ
ਸੰਗਰੂਰ (ਵਸ਼ਿਸ਼ਟ,ਵਿਜੇ)-ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਨਿਯੁਕਤ ਕੀਤੇ ਸਰਕਲ ਪ੍ਰਧਾਨਾਂ ਦਾ ਸਨਮਾਨ ਕੀਤਾ ਗਿਆ। ਹਲਕਾ ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਕਾਕਾ ਨਵਇੰਦਰ ਸਿੰਘ ਲੌਂਗੋਵਾਲ ਮੈਂਬਰ ਕੋਰ ਕਮੇਟੀ ਦੀ ਸਿਫਾਰਿਸ਼ ’ਤੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਵਿਸ਼ਵਜੀਤ ਸਿੰਘ ਗਰੇਵਾਲ ਅਤੇ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਹਰਿੰਦਰਵੀਰ ਸਿੰਘ ਕਾਕਾ ਵੱਲੋਂ ਰਵਿੰਦਰ ਸਿੰਘ ਰਿੰਕੂ ਨੂੰ ਯੂਥ ਵਿੰਗ ਸਰਕਲ ਸੁਨਾਮ ਸ਼ਹਿਰੀ ਦਾ ਪ੍ਰਧਾਨ, ਕੌਂਸਲਰ ਸਤਿਗੁਰ ਸਿੰਘ ਨੂੰ ਯੂਥ ਵਿੰਗ ਸਰਕਲ ਚੀਮਾ ਸ਼ਹਿਰੀ ਦਾ ਪ੍ਰਧਾਨ ਅਤੇ ਪਰਮਜੀਤ ਸਿੰਘ ਨੂੰ ਸਰਕਲ ਸੁਨਾਮ ਕਿਸਾਨ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੱਜ ਇਨ੍ਹਾਂ ਅਹੁਦੇਦਾਰਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜ਼ਿਲਾ ਲੀਡਰਸ਼ਿਪ ਵੱਲੋਂ ਸਨਮਾਨ ਕੀਤਾ ਗਿਆ ਹੈ। ਨਵੇਂ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਕੀਤਾ ਹੈ। ਇਸ ਸਮੇਂ ਜਥੇ. ਉਦੇ ਸਿੰਘ, ਕੇਸਰ ਸਿੰਘ, ਨਰਿੰਦਰ ਸਿੰਘ ਠੇਕੇਦਾਰ, ਰਣਧੀਰ ਸਿੰਘ ਸਮੂਰਾਂ, ਅਮਰਜੀਤ ਸਿੰਘ ਜੈਦ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਮੀਤਾ ਸਿੰਘ ਧਾਲੀਵਾਲ, ਜਸਵੀਰ ਸਿੰਘ ਚੇਅਰਮੈਨ ਪੀ.ਪੀ.ਐੱਸ., ਦਰਸ਼ਨ ਸਿੰਘ ਪੀ. ਏ., ਰਣਜੀਤ ਸਿੰਘ, ਰਾਜਵਿੰਦਰ ਸਿੰਘ, ਮਿੱਠਾ ਸਿੰਘ ਮਾਨ, ਜਸਪਾਲ ਸਿੰਘ ਥਿੰਦ, ਜਗਸੀਰ ਸਿੰਘ ਕੋਟਡ਼ਾ, ਲਖਵਿੰਦਰ ਸਿੰਘ, ਰਣਦੀਪ ਸਿੰਘ ਟਿੱਬੀ ਅਤੇ ਵਰਕਰ ਹਾਜ਼ਰ ਸਨ।

Related News